08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੇ ਬਟਾਲਾ ਆਸ਼ਰਮ 'ਚ ਭੰਡਾਰਾ ਕਰਵਾਇਆ

ਅਜੀਤ ਡੈਸਕ 29-12-2025
ਬਟਾਲਾ, 28 ਦਸੰਬਰ (ਸਤਿੰਦਰ ਸਿੰਘ)- ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੇ ਬਟਾਲਾ ਆਸ਼ਰਮ ਵਿਖੇ ਭੰਡਾਰਾ ਕਰਵਾਇਆ ਗਿਆ ਜਿਸ ਵਿਚ ਸ਼੍ਰੀ ਆਸ਼ੂਤੋਸ਼ ਦੇ ਸ਼ਿਸ਼ਯ ਸਵਾਮੀ ਸੰਗਿਆਮਾਨੰਦ ਨੇ ਸਮਝਾਇਆ ਕਿ ਸਾਡੇ ਸੰਤ ਤੇ ਮਹਾਂਪੁਰਖ ਹਮੇਸ਼ਾ ਸਮਾਜ ਭਲਾਈ ਦੀ ਗੱਲ ਕਰਦੇ ਹਨ | ਉਨ੍ਹਾਂ ਦਾ ਹਰ ਕਦਮ ਸਾਡੇ ਲਈ ਰੌਸ਼ਨੀ ਦੀ ਕਿਰਨ ਹੈ, ਅੱਜ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸ਼ਹਾਦਤ ਸ਼ਬਦ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ 'ਸੱਚ ਦੀ ਗਵਾਹੀ' | ਸਿਧਾਂਤਾਂ ਦੀ ਸੱਚਾਈ ਲਈ ਆਪਣੇ-ਆਪ ਨੂੰ ਕੁਰਬਾਨ ਕਰਨ ਵਾਲੇ ਵਿਅਕਤੀ ਨੂੰ ਸ਼ਹੀਦ ਕਿਹਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸੱਚਮੁੱਚ ਇਸ ਮਨੁੱਖੀ ਸਰੀਰ ਦਾ ਸਤਿਕਾਰ ਕਰਦੇ ਹਾਂ ਤਾਂ ਸਾਨੂੰ ਜੀਵਨ ਦਾ ਅੰਤਿਮ ਟੀਚਾ 'ਪ੍ਰਮਾਤਮਾ' ਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਮਨੁੱਖਾਂ ਨੇ ਭਰਮ ਦੇ ਜਾਲ ਵਿਚ ਫਸ ਕੇ ਅਣਗਿਣਤ ਮੌਕੇ ਗੁਆ ਦਿੱਤੇ ਹਨ | ਸਿਰਫ਼ ਇਕ ਗੁਰੂ ਹੀ ਸਾਨੂੰ ਉਹ ਰਸਤਾ ਦਿਖਾ ਸਕਦਾ ਹੈ, ਜੋ ਸਾਨੂੰ ਭਰਮ ਦੇ ਬੰਧਨ ਤੋਂ ਮੁਕਤ ਕਰਦਾ ਹੈ ਅਤੇ ਸਾਨੂੰ ਸੱਚੀ ਖੁਸ਼ੀ ਵੱਲ ਲੈ ਜਾਂਦਾ ਹੈ |
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਦੇ ਮੁੱਖ ਦੁਆਰ ਸਾਹਮਣੇ ਲੱਗੇ ਕੂੜੇ ਦੇ ਢੇਰ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸ਼ਹਿਰਾਂ ਨੰੂ ਹਰਾ-ਭਰਾ ਤੇ ਗੰਦਗੀ ਰਹਿਤ ਬਣਾਉਣ ਦਾ ਹਰ ਮਿਸ਼ਨ ਹੋਇਆ ਬੁਰੀ ਤਰ੍ਹਾਂ ਫੇਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।