05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸੰਘਣੀ ਧੁੰਦ ਕਾਰਨ ਹੋਏ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ

ਅਜੀਤ ਡੈਸਕ 29-12-2025
ਦੀਨਾਨਗਰ, 28 ਦਸੰਬਰ (ਸੋਢੀ/ਸ਼ਰਮਾ)-ਦੀਨਾਨਗਰ ਬਹਿਰਾਮਪੁਰ ਰੋਡ 'ਤੇ ਬੀਤੀ ਦੇਰ ਰਾਤ ਪਿੰਡ ਅਵਾਂਖਾ ਦੇ ਨੇੜੇ ਸੰਘਣੀ ਧੁੰਦ ਕਾਰਨ ਹੋਏ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਦੋ ਸਾਲ ਦੇ ਛੋਟੇ ਬੱਚੇ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਰਾਤ ਲਗਪਗ 12:30 ਵਜੇ ਨਜ਼ਦੀਕੀ ਪਿੰਡ ਰੰਗੜ ਪਿੰਡੀ ਦੇ ਨਿਵਾਸੀ ਰਾਜ ਪਾਲ ਆਪਣੇ ਪਰਿਵਾਰਕ ਮੈਂਬਰਾਂ ਜਿਨ੍ਹਾਂ ਵਿਚ ਉਨ੍ਹਾਂ ਦਾ ਪੁੱਤਰ ਸੌਰਵ ਤੇ ਨੂੰ ਹ ਸ਼ਾਮਿਲ ਸਨ, ਬੱਚੇ ਦੇ ਇਲਾਜ ਲਈ ਦੀਨਾਨਗਰ ਵੱਲ ਨੂੰ ਆ ਰਹੇ ਸਨ ਤੇ ਪਿੰਡ ਅਵਾਂਖਾ ਦੇ ਨਜ਼ਦੀਕ ਭਾਰੀ ਧੁੰਦ ਹੋਣ ਕਰਕੇ ਉਨ੍ਹਾਂ ਦੀ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਕਾਰ ਬੇਕਾਬੂ ਹੋ ਕੇ ਇਕ ਇਮਾਰਤ ਵਿਚ ਜਾ ਵੱਜੀ ਜਿਸ ਨਾਲ ਰਾਜ ਪਾਲ, ਉਨ੍ਹਾਂ ਦਾ ਸਪੁੱਤਰ ਸੌਰਵ ਤੇ ਨੂੰ ਹ ਜ਼ਖ਼ਮੀ ਹੋ ਗਏ | ਉਨ੍ਹਾਂ ਨੂੰ ਇਲਾਜ ਲਈ ਪਠਾਨਕੋਟ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਇਸ ਹਾਦਸੇ ਵਿਚ ਰਾਜ ਪਾਲ ਦੀ ਮੌਤ ਹੋ ਗਈ |
ਗੁਰਦਾਸਪੁਰ, (ਗੁਰਪ੍ਰਤਾਪ ਸਿੰਘ)- ਲਗਾਤਾਰ ਪੈ ਰਹੀ ਸੰਘਣੀ ਧੁੰਦ ਹਾਦਸਿਆਂ ਦਾ ਕਾਰਨ ਬਣਦੀ ਹੋਈ ਦਿਖਾਈ ਦੇ ਰਹੀ ਹੈ | ਅਜਿਹੇ ਵਿਚ ਵਾਹਨਾਂ ਦੇ ਪਿੱਛੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਹਾਦਸਿਆਂ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ | ਅੱਜ ਗੁਰਦਾਸਪੁਰ ਦੇ ਪੰਡੋਰੀ ਬਾਈਪਾਸ ਦੇ ਨਜ਼ਦੀਕ ਸੰਘਣੀ ਧੁੰਦ ਕਾਰਨ ਘੋੜੇ ਰੇਹੜੇ ਅਤੇ ਕਾਰ ਦੀ ਟੱਕਰ ਹੋ ਗਈ ਜਿਸ ਵਿਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਕਾਰ ਅਤੇ ਘੋੜਾ ਰੇਹੜਾ ਬੁਰੀ ਤਰ੍ਹਾਂ ਨੁਕਸਾਨੇ ਗਏ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਵਿਪਨ ਅਤੇ ਉਸ ਦਾ ਭਰਾ ਨੀਰਜ ਆਪਣੀ ਆਈ-20 ਕਾਰ ਪੀ.ਬੀ. 06 ਏ.ਐਸ. 3774 'ਤੇ ਸਵਾਰ ਹੋ ਕੇ ਿਲੰਕ ਰੋਡ 'ਤੇ ਜਾ ਰਹੇ ਸਨ ਕਿ ਸੰਘਣੀ ਧੁੰਦ ਹੋਣ ਕਾਰਨ ਉਨ੍ਹਾਂ ਦੀ ਕਾਰ ਇੱਟਾਂ ਲੈ ਕੇ ਜਾ ਰਹੇ ਮੇਵਾ ਲਾਲ ਦੇ ਘੋੜੇ ਰੇਹੜੇ ਵਿਚ ਜਾ ਟੱਕਰਾਈ ਜਿਸ ਦੌਰਾਨ ਚਾਲਕ ਨੰੂ ਮਾਮੂਲੀ ਸੱਟਾਂ ਲੱਗੀਆਂ, ਪਰ ਗੱਡੀ ਅਤੇ ਘੋੜਾ ਰੇਹੜਾ ਬੁਰੀ ਤਰ੍ਹਾਂ ਨੁਕਸਾਨੇ ਗਏ |
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਮੁਸਲਿਮ ਜਮਾਤ ਅਹਿਮਦੀਆ ਦਾ 130ਵਾਂ 3 ਦਿਨਾ ਜਲਸਾ ਕਾਦੀਆਂ ਵਿਖੇ ਸਮਾਪਤ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।