05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮੁਸਲਿਮ ਜਮਾਤ ਅਹਿਮਦੀਆ ਦਾ 130ਵਾਂ 3 ਦਿਨਾ ਜਲਸਾ ਕਾਦੀਆਂ ਵਿਖੇ ਸਮਾਪਤ ਹੋਇਆ

ਅਜੀਤ ਡੈਸਕ 29-12-2025
ਕਾਦੀਆਂ, 28 ਦਸੰਬਰ (ਕੁਲਵਿੰਦਰ ਸਿੰਘ, ਹਰਦੀਪ ਸਿੰਘ ਸੰਧੂ)- ਕਾਦੀਆਂ ਵਿਖੇ ਮੁਸਲਿਮ ਜਮਾਤ ਅਹਿਮਦੀਆ ਦਾ 130ਵਾਂ ਜਲਸਾ ਸਾਲਾਨਾ ਦਾ ਕਾਮਯਾਬੀ ਨਾਲ ਸਮਾਪਤ ਹੋ ਗਿਆ | ਜਲਸਾ ਸਾਲਾਨਾ ਕਾਦੀਆਂ ਦੀਆਂ ਕਾਰਵਾਈਆਂ ਦਾ ਭਾਰਤ ਦੀਆਂ ਵੱਖ-ਵੱਖ ਖੇਤਰੀ ਭਾਸ਼ਾਵਾਂ ਦੇ ਨਾਲ-ਨਾਲ ਕੁਝ ਵਿਦੇਸ਼ੀ ਭਾਸ਼ਾਵਾਂ 'ਚ ਵੀ ਤਰਜ਼ਮੇ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਵੱਖ-ਵੱਖ ਥਾਵਾਂ ਤੋਂ ਆਏ ਹੋਏ ਲੋਕਾਂ ਨੂੰ ਇਹ ਤਕਰੀਰਾਂ ਉਨ੍ਹਾਂ ਦੀ ਆਪਣੀ ਭਾਸ਼ਾ 'ਚ ਸੁਣਾਈਆਂ ਜਾ ਸਕਣ | ਅੱਜ ਸਾਲਾਨਾ ਜਲਸੇ ਦੇ ਅਖੀਰਲੇ ਦਿਨ ਪੰਜਵੇਂ ਖ਼ਲੀਫ਼ਾ ਹਜਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਵਲੋਂ ਆਪਣਾ ਸੰਦੇਸ਼ ਦਿੱਤਾ ਜਿਸ ਨੂੰ ਸਿੱਧੇ ਪ੍ਰਸਾਰਨ ਰਾਹੀ ਜਲਸਾ ਭੰਡਾਲ 'ਚ ਵਿਖਾਇਆ ਗਿਆ | ਹਾਫ਼ਿਜ਼ ਸੱਯਦ ਰਸੂਲ ਨਿਆਜ਼ ਸਾਹਿਬ ਨੇ ਸੰਬੋਧਨ ਇਸਲਾਮੀ ਸਿੱਖਿਆਵਾਂ ਨੂੰ ਸਮਝਣ ਦੀ ਲੋੜ ਉੱਪਰ ਜ਼ੋਰ ਦਿੱਤਾ | ਮੌਲਾਨਾ ਕੇ. ਤਾਰਿਕ ਅਹਿਮਦ ਸਾਹਿਬ, ਐਡੀਸ਼ਨਲ ਨਾਜ਼ਿਰ ਇਸਲਾਹ ਵ ਇਰਸ਼ਾਦ ਨੂਰ ਇਸਲਾਮ, ਕਾਦਿਆਨ ਨੇ ਸੋਸ਼ਲ ਮੀਡੀਆ ਤੇ ਆਧੁਨਿਕ ਟੈਕਨੋਲੋਜੀ ਨੌਜਵਾਨਾਂ ਲਈ ਇਕ ਵੱਡੀ
ਚੁਣੌਤੀ ਬਣ ਚੁੱਕੀ ਹੈ ਜਿਸ ਦੇ ਨਾਕਾਰਾਤਮਕ ਅਸਰ ਬਾਰੇ ਸੰਬੋਧਨ ਕੀਤਾ | ਉਪਰੰਤ ਮੁਸਲਿਮ ਜਮਾਤ ਅਹਿਮਦੀਆ ਦੇ ਪੰਜਵੇਂ ਖਲੀਫ਼ਾ ਹਜਰਤ ਮਿਰਜ਼ਾ ਮਸਰਰ ਅਹਿਮਦ ਸਾਹਿਬ ਦੇ ਸੰਦੇਸ਼ ਨੂੰ ਪੰਡਾਲ ਵਿਚ ਪ੍ਰਸਾਰਿਤ ਕੀਤਾ ਗਿਆ | ਵਿਸ਼ਵ ਵਿਚ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇ, ਇਸ ਲਈ ਦੁਆ ਕਰਵਾਈ ਗਈ | ਅੱਜ ਅੰਤਿਮ ਦਿਨ ਦੀ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਚੇਅਰਮੈਨ ਯਸ਼ਪਾਲ ਚੌਹਾਨ, ਸਾ. ਚੇਅਰਮੈਨ ਤਰਲੋਕ ਸਿੰਘ ਬਾਠ, ਡਾ. ਜਗਬੀਰ ਸਿੰਘ ਧਰਮਸੋਤ, ਪਰਮਿੰਦਰ ਸਿੰਘ, ਪੱਡਾ, ਮਨਜੀਤ ਸਿੰਘ ਮੋਕਲ ਸਮੇਤ ਸ਼ਰਧਾਲੂ ਵੱਡੀ ਗਿਣਤੀ 'ਚ ਸ਼ਾਮਿਲ ਹੋਏ |
ਪਿਛਲੀ ਖ਼ਬਰ ਸੰਘਣੀ ਧੁੰਦ ਕਾਰਨ ਹੋਏ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਗੁਰਦਾਸਪੁਰ ਸ਼ਹਿਰ ਤੇ ਪਿੰਡਾਂ ਅੰਦਰ ਧੁੰਦ ਦੀ ਵਿਛੀ ਚਿੱਟੀ ਚਾਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।