25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਬਲਾਕ ਸੰਮਤੀ ਉਮੀਦਵਾਰ ਅਨਿਲ ਕੁਮਾਰ ਵਲੋਂ ਘਰ-ਘਰ ਚੋਣ ਪ੍ਰਚਾਰ <br/>

ਅਜੀਤ ਡੈਸਕ 10-12-2025
ਸ਼ਾਹਪੁਰ ਕੰਢੀ, 9 ਦਸੰਬਰ (ਰਣਜੀਤ ਸਿੰਘ)-ਬਲਾਕ ਸੰਮਤੀ ਕੋਟ ਜ਼ੋਨ ਨੰਬਰ 12 ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਿਲ ਕੁਮਾਰ ਵਿਕੀ ਵਲੋਂ ਘਰ ਘਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਜਿਸ ਤਹਿਤ ਪਿੰਡ ਆਦਰਸ਼ ਨਗਰ ਦੇ ਸਰਪੰਚ ਸਿਕੰਦਰ ਸਿੰਘ ਪਠਾਨੀਆ, ਪਿੰਡ ਤ੍ਰੇਹਟੀ ਦੇ ਸਰਪੰਚ ਮੁਕੇਸ਼ ਕੁਮਾਰ ਵਲੋਂ ਉਮੀਦਵਾਰ ਅਨਿਲ ਕੁਮਾਰ ਨੰੂ ਪੂਰਨ ਹਮਾਇਤ ਦਾ ਭਰੋਸਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ, ਜਿਸ ਨੇ ਪੰਜਾਬ ਅੰਦਰ ਬਿਨਾਂ ਭੇਦਭਾਵ ਹਰੇਕ ਘਰ ਨੰੂ 600 ਯੂਨਿਟ ਬਿਜਲੀ ਮਾਫ਼ ਕੀਤੀ ਹੈ | ਹਰੇਕ ਪਰਿਵਾਰ ਨੰੂ 10 ਲੱਖ ਰੁਪਏ ਤੱਕ ਇਲਾਜ ਮੁਫ਼ਤ ਕੀਤਾ ਹੈ, ਬਜ਼ੁਰਗਾਂ ਦੀ ਪੈਨਸ਼ਨ ਦੋ ਹਜ਼ਾਰ ਰੁਪਏ ਕਰ ਦਿੱਤੀ ਹੈ ਅਤੇ ਹਰੇਕ ਔਰਤ ਨੰੂ 1100 ਰੁਪਏ ਦੇਣ ਦਾ ਵਾਅਦਾ ਜਲਦ ਪੂਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਕੋਟ ਅਧੀਨ ਸੱਤ ਪਿੰਡ ਸ਼ਾਹਪੁਰ ਕੰਢੀ, ਅੜੇਲੀ, ਆਦਰਸ਼ ਨਗਰ, ਤ੍ਰੇਹਟੀ, ਕੋਟ, ਕੋਟ ਉੱਪਰਲਾ, ਤ੍ਰੇਹਟੀ ਬਾਸਾ ਆਉਂਦੇ ਹਨ, ਜਿਥੇ ਆਪ ਦੀ ਲਹਿਰ ਚੱਲ ਰਹੀ ਹੈ | ਇਸ ਮੌਕੇ ਅਜੇ ਕੁਮਾਰ, ਖੇਮਰਾਜ, ਬਲਬੀਰ, ਮਿਲਖੀ ਰਾਮ, ਅਰੁਣ ਕੁਮਾਰ, ਸੁਸ਼ੀਲ ਕੁਮਾਰ, ਧਰਮਪਾਲ, ਅਮਨ ਕੁਮਾਰ, ਰਾਮ ਲਾਲ, ਓਮ ਪ੍ਰਕਾਸ਼, ਨੀਰਜ ਕੁਮਾਰ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਦੂਜੇ ਰਾਊਾਡ ਦੀ ਰਿਹਰਸਲ ਸਮਾਪਤ <br/> ਅਗਲੀ ਖ਼ਬਰ ਫੂਲੜਾ ਪਿੰਡ ਦੇ 25-30 ਪਰਿਵਾਰ 'ਆਪ' ਵਿਚ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।