16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਵਡਾਲਾ ਗ੍ਰੰਥੀਆਂ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਵਾਹਲਾ ਪਿੰਡਾਂ 'ਚ ਚੋਣ ਮੀਟਿੰਗਾਂ

ਅਜੀਤ ਡੈਸਕ 09-12-2025
ਵਡਾਲਾ ਗ੍ਰੰਥੀਆਂ, 8 ਦਸੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)- ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ: ਸੁਖਬੀਰ ਸਿੰਘ ਵਾਹਲਾ ਨੇ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਕੀਤੀਆਂ | ਮੀਟਿੰਗਾਂ ਤੋਂ ਬਾਅਦ ਸ: ਸੁਖਬੀਰ ਸਿੰਘ ਵਾਹਲਾ ਨੇ ਦੱਸਿਆ ਕਿ ਵਡਾਲਾ ਗ੍ਰੰਥੀਆਂ ਜ਼ੋਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਮਾਹੌਲ ਬਹੁਤ ਹੀ ਵਧੀਆ ਤਰੀਕੇ ਦਾ ਬਣਿਆ ਹੋਇਆ ਹੈ | ਹਰੇਕ ਪਿੰਡ ਵਿਚ ਲੋਕ ਅਕਾਲੀ ਸਰਕਾਰ ਦੇ ਸਮੇਂ ਦੌਰਾਨ ਹੋਏ ਵਿਕਾਸ ਕਾਰਜਾਂ ਨੂੰ ਯਾਦ ਕਰਦੇ ਹੋਏ ਪਾਰਟੀ ਦੇ ਪੱਖ ਵਿਚ ਖੂਬ ਹੁੰਗਾਰਾ ਭਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਜਨਕਲਿਆਣੀ ਯੋਜਨਾਵਾਂ ਦੀ ਬਦੌਲਤ ਹੀ ਅੱਜ ਪਿੰਡਾਂ ਦੇ ਲੋਕ ਦੁਬਾਰਾ ਅਕਾਲੀ ਦਲ ਨੂੰ ਜਿਤਾਉਣ ਲਈ ਬੇਤਾਬ ਹੈ | ਸ: ਵਾਹਲਾ ਨੇ ਕਿਹਾ ਕਿ ਉਨ੍ਹਾਂ ਨੂੰ ਵਡਾਲਾ ਗ੍ਰੰਥੀਆਂ ਜ਼ੋਨ ਦੇ ਹਰ ਪਿੰਡ 'ਚ ਬੇਹੱਦ ਪਿਆਰ, ਸਤਿਕਾਰ ਅਤੇ ਮਾਣ ਮਿਲ ਰਿਹਾ ਹੈ ਜਿਸ ਦਾ ਬਦਲਾ ਉਹ ਲੋਕਾਂ ਦੀ ਸੇਵਾ ਕਰ ਕੇ ਹੀ ਦੇ ਸਕਦੇ ਹਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਵਜ਼ੀਰ ਸਿੰਘ ਲਾਲੀ ਵਲੋਂ ਪਿੰਡ ਕਲਿਆਣਪੁਰ ਵਿਖੇ ਚੋਣ ਪ੍ਰਚਾਰ ਅਗਲੀ ਖ਼ਬਰ ਜ਼ੋਨ ਡਡਵਾਂ ਤੋਂ 'ਆਪ' ਉਮੀਦਵਾਰ ਸ਼ਰਨਜੀਤ ਕੌਰ ਬਿਨਾਂ ਮੁਕਾਬਲਾ ਬਲਾਕ ਸੰਮਤੀ ਮੈਂਬਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।