ਡੇਹਰੀਵਾਲ ਦਰੋਗਾ, 8 ਦਸੰਬਰ (ਹਰਦੀਪ ਸਿੰਘ ਸੰਧੂ)- ਨੌਸ਼ਹਿਰਾ ਮੱਝਾ ਸਿੰਘ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਗਿੱਲ ਵਲੋਂ ਪਿੰਡ ਠੱਕਰ ਸੰਧੂ, ਡੇਹਰੀਵਾਲ ਦਰੋਗਾ, ਤੱਤਲੇ, ਰਾਮਪੁਰ, ਬੁੱਟਰ ਕਲਾਂ ਦੇ ਸਰਪੰਚਾਂ-ਪੰਚਾਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਚੋਣ ਪ੍ਰਚਾਰ ਵਿਚ ਤੇਜ਼ੀ ਵਿਚ ਲਿਆਉਂਦਿਆਂ ਵਿਚਾਰ-ਵਟਾਂਦਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ 'ਤੇ ਚੋਣ ਰੈਲੀਆਂ ਤੇ ਰੋਡ ਸ਼ੋਅ ਕੀਤੇ ਜਾਣਗੇ | ਸ: ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਹਰ ਰੋਜ਼ ਲੋਕ 'ਆਪ' ਨਾਲ ਜੁੜ ਰਹੇ ਹਨ | ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਬਲਾਕ ਪ੍ਰਧਾਨ ਡਾਕਟਰ ਜਗਦੀਸ਼ ਸਿੰਘ ਰਜਾਦਾ, ਚੀਫ਼ ਸੁਖਜੀਤ ਸਿੰਘ ਘੁੰਮਣ, ਸਰਪੰਚ ਗਰੀਬ ਸਿੰਘ ਠੱਕਰ ਸੰਧੂ, ਸ਼ਿੰਗਾਰਾ ਸਿੰਘ ਠੱਕਰ ਸੰਧੂ, ਸਰਪੰਚ ਜਗਤਾਰ ਸਿੰਘ ਡੇਹਰੀਵਾਲ ਦਰੋਗਾ, ਮਨਿੰਦਰਪਾਲ ਸਿੰਘ ਘੁੰਮਣ, ਬਿਕਰਮਜੀਤ ਸਿੰਘ ਡੇਹਰੀਵਾਲ ਦਰੋਗਾ, ਮਨਜਿੰਦਰ ਸਿੰਘ ਮਿੰਟੂ ਤੱਤਲਾ, ਕੈਪਟਨ ਨਰਿੰਦਰ ਸਿੰਘ ਰਾਮਪੁਰ ਸਰਪੰਚ, ਗੁਰਦੀਪ ਸਿੰਘ ਨੌਸ਼ਹਿਰਾ ਮੱਝਾ ਸਿੰਘ, ਮਾਸਟਰ ਵਰਿੰਦਰ ਕੁਮਾਰ, ਮੰਗਲ ਸਿੰਘ, ਮਾਈਕਲ ਮਸੀਹ, ਸੁਲੱਖਣ ਸਿੰਘ ਬਾਜ ਠੱਕਰ ਸੰਧੂ, ਜਸਵਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ |