ਹਰਚੋਵਾਲ, 8 ਦਸੰਬਰ (ਢਿੱਲੋਂ, ਭਾਮ)- ਹਲਕਾ ਸ੍ਰੀ ਹਰਗੋਬਿੰਦਪੁਰ ਦੇ ਬਲਾਕ ਸੰਮਤੀ ਜ਼ੋਨ ਖੁਜਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੰਤ ਕੌਰ ਪਤਨੀ ਇੰਸਪੈਕਟਰ ਤਰਲੋਕ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਤੇਜ਼ ਕਰਨ ਲਈ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ | ਐਡਵੋਕੇਟ ਅਮਰਪਾਲ ਸਿੰਘ ਵਲੋਂ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਬੜੇ ਹੀ ਇਮਾਨਦਾਰੀ ਨਾਲ ਇਹ ਚੋਣਾਂ ਕਰਾਉਣ ਜਾ ਰਹੀ ਹੈ, ਜਿਸ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਤੁਸੀਂ ਜਿਤਾਓ | ਇਸ ਮੌਕੇ ਸਰਪੰਚ ਰੋਮੀ ਪੱਡਾ ਖੁਜਾਲਾ, ਸਰਪੰਚ ਜਰਨੈਲ ਸਿੰਘ ਖੁਜਾਲਾ, ਸਰਪੰਚ ਸੁਖਰਾਜ ਸਿੰਘ ਢੰਡੇ, ਸਾਬਕਾ ਸਰਪੰਚ ਅਵਤਾਰ ਸਿੰਘ ਢੰਡੇ, ਸਾ. ਸਰਪੰਚ ਦਵਿੰਦਰ ਸਿੰਘ ਢੰਡੇ, ਸ਼ਿੰਗਾਰਾ ਸਿੰਘ ਢੰਡੇ, ਰਵਿੰਦਰ ਸਿੰਘ ਰਵੀ, ਸਾਗਰ ਸਿੰਘ ਢੰਡੇ, ਅਮਨਦੀਪ ਸਿੰਘ ਅਮਨ, ਸੁਖਦੇਵ ਸਿੰਘ ਸੇਬੀ, ਪ੍ਰੀਤਮ ਸਿੰਘ, ਸਾ. ਸਰਪੰਚ ਅਜੀਤ ਸਿੰਘ ਖੁਜਾਲਾ, ਹੀਰਾ ਲੰਬੜਦਾਰ, ਸਰਪੰਚ ਸੁਰਜੀਤ ਸਿੰਘ ਮਨੇਸ਼, ਸਰਪੰਚ ਚਰਨਜੀਤ ਸਿੰਘ ਖੁਜਾਲਾ, ਪ੍ਰਧਾਨ ਹਰਪ੍ਰੀਤ ਸਿੰਘ, ਡਾ. ਕੁਲਵੰਤ ਸਿੰਘ, ਬੂਟਾ ਸਿੰਘ, ਜਥੇਦਾਰ ਗਿਆਨ ਸਿੰਘ, ਅਮਰੀਕ ਸਿੰਘ, ਗੁਰਨਾਮ ਸਿੰਘ, ਸੰਤੋਖ ਸਿੰਘ ਗੁਰ ਢਿੱਲੋਂ, ਸ਼ਰਨਜੀਤ ਸਿੰਘ, ਹਰਕਮਲ ਸਿੰਘ ਮੈਂਬਰ ਪੰਚਾਇਤ ਗੁਰਪ੍ਰੀਤ ਸਿੰਘ, ਤਰਲੋਕ ਸਿੰਘ ਬਿੱਲਾ, ਹੀਰਾ ਸਿੰਘ ਆਦਿ ਹਾਜ਼ਰ ਸਨ |