23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 4 ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

ਅਜੀਤ ਡੈਸਕ 05-12-2025
ਧਾਰੀਵਾਲ, 4 ਦਸੰਬਰ (ਸਵਰਨ ਸਿੰਘ)- ਭੂਟੋ ਪੁੱਤਰ ਮੱਸੂ ਰਾਮ ਵਾਸੀ ਕੋਟ ਸੰਤੋਖ ਰਾਏ ਨੇ ਪਿੁਲਸ ਨੂੰ ਦੱਸਿਆ ਕਿ ਸਰਬਜੀਤ ਸਿੰਘ ਪੁੱਤਰ ਕਰਮ ਸਿੰਘ, ਹੈਰੀ ਪੁੱਤਰ ਸਰਬਜੀਤ ਸਿੰਘ ਵਾਸੀਆਨ ਇੰਬਨ ਖੁਰਦ ਅੰਮਿ੍ਤਸਰ ਥਾਣਾ ਚਾਟੀਵਿੰਡ, ਮੰਗਵਿੰਦਰ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਮੰਡਿਆਲਾ ਥਾਣਾ ਚਾਟੀਵਿੰਡ ਤੇ ਵਿੱਕੀ ਸ਼ਰਮਾ ਵਾਸੀ ਜਲੰਧਰ ਨੇ ਇਕ ਸਲਾਹ ਹੋ ਕੇ ਉਸ ਦੇ ਲੜਕੇ ਸੁਖਵਿੰਦਰ ਸਿੰਘ ਨੂੰ ਸਪੇਨ ਭੇਜਣ ਦੇ ਨਾਂਅ 'ਤੇ 16 ਲੱਖ 40 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਤੇ ਸੁਖਵਿੰਦਰ ਸਿੰਘ ਨੂੰ ਸਪੇਨ ਭੇਜਣ ਦੀ ਬਜਾਏ 2 ਨੰਬਰ 'ਚ ਬੇਲਾਰੂਸ ਭੇਜ ਦਿੱਤਾ ਜਿੱਥੇ ਉਸ ਦਾ ਲੜਕਾ ਸੁਖਵਿੰਦਰ ਸਿੰਘ ਡੌਂਕਰਾ ਨੇ ਕਾਬੂ ਕੀਤਾ ਹੋਇਆ ਹੈ | ਪੁਲਿਸ ਥਾਣਾ ਧਾਰੀਵਾਲ ਦੇ ਏ.ਐੱਸ.ਆਈ. ਰਣਜੀਤ ਸਿੰਘ ਨੇ ਉਕਤ 4 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ... ਅਗਲੀ ਖ਼ਬਰ ਪਿੰਡ ਸੇਖਵਾਂ ਤੋਂ ਹਰਬੀਰ ਸਿੰਘ ਆਪਣੇ ਪਰਿਵਾਰ ਨਾਲ 'ਆਪ' 'ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।