23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਲਾਰੈਂਸ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਸਮਾਗਮ 'ਨਵਉਦੇ' ਯਾਦਗਾਰੀ ਹੋ ਨਿੱਬੜਿਆ

ਅਜੀਤ ਡੈਸਕ 05-12-2025
ਬਟਾਲਾ, 4 ਦਸੰਬਰ (ਸਤਿੰਦਰ ਸਿੰਘ)- ਲਾਰੈਂਸ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ (ਡੇਰਾ ਬਾਬਾ ਨਾਨਕ ਰੋਡ) ਬਟਾਲਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਲਾਰੈਂਸ ਸਕੂਲ ਦਾ ਇਹ ਲਗਾਤਾਰ ਦੂਸਰਾ ਸਾਲਾਨਾ ਸਮਾਗਮ ਸੀ, ਜੋ ਕਿ ਯਾਦਗਾਰ ਹੋ ਨਿਬੜਿਆ | ਸਾਲਾਨਾ ਸਮਾਗਮ ਦਾ ਨਾਂਅ 'ਨਵਉਦੇ' ਰੱਖਿਆ ਗਿਆ, ਜਿਸ ਦਾ ਮਤਲਬ ਸੀ ਇਕ ਨਵੀਂ ਸਵੇਰ, ਇਕ ਨਵੀਂ ਸ਼ੁਰੂਆਤ, ਇਕ ਨਵੀਂ ਪਹਿਚਾਣ ਜੋ ਤੁਹਾਨੂੰ ਤੁਹਾਡੀ ਪਹਿਚਾਣ ਦੇ ਨਾਲ ਬੁਲੰਦੀਆਂ ਤੱਕ ਲੈ ਕੇ ਜਾਂਦੀ ਹੈ | ਸਮਾਗਮ ਦਾ ਲੋਗੋ ਆਪਣੇ ਆਪ ਵਿਚ ਪੰਜਾਬ ਦੀ ਇਕ ਸੰਪੂਰਨ ਤਸਵੀਰ ਨੂੰ ਸਾਡੇ ਸਾਹਮਣੇ ਪੇਸ਼ ਕਰ ਰਿਹਾ ਸੀ | ਪੰਜਾਬ ਦਾ ਨਾਂਅ 'ਪੰਜ+ਆਬ' ਤੋਂ ਲੈ ਕੇ ਇਸ ਦੀਆਂ ਪ੍ਰਾਪਤੀਆਂ ਇਸ ਦੀਆਂ ਜੰਗਾਂ-ਯੁੱਧਾਂ ਤੋਂ ਬਾਅਦ ਪੰਜਾਬ ਦਾ ਫਿਰ ਤੋਂ ਦੁਬਾਰਾ ਉੱਠਣਾ, ਇਹ ਸਾਰਾ ਕੁਝ ਹੀ ਇਹ ਲੋਗੋ ਬਿਆਨ ਕਰ ਰਿਹਾ ਸੀ | ਇਸ ਲੋਗੋ ਰਾਹੀਂ ਬਹੁਤ ਸਾਰੇ ਸੁਨੇਹੇ ਸੀ, ਜੋ ਵਿਦਿਆਰਥੀਆਂ ਦੇ ਮਾਪਿਆਂ ਤੱਕ ਪਹੁੰਚਾਏ ਗਏ | ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਐੱਸ.ਐੱਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਤੇ ਇੰਜੀਨੀਅਰ ਮਹੇਸ਼ ਸਿੰਘ ਸੁਪਰਡੈਂਟ ਇੰਜੀਨੀਅਰ ਰਣਜੀਤ ਸਾਗਰ ਡੈਮ ਨੇ ਸ਼ਿਰਕਤ ਕੀਤੀ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਸੁਨੀਲ ਗੌਤਮ ਡਿਪਟੀ ਕਲੈਕਟਰ, ਇੰਜੀਨੀਅਰ ਅਜੇਬੀਰ ਸਿੰਘ ਸਬ-ਡਵੀਜ਼ਨਲ ਅਫ਼ਸਰ, ਇੰਜੀਨੀਅਰ ਨਿਰਮਲਜੀਤ ਸਿੰਘ ਐਗਜ਼ਕਟਿਵ ਇੰਜੀਨੀਅਰ ਯੂ.ਬੀ.ਡੀ.ਸੀ., ਡਾ. ਸਤਨਾਮ ਸਿੰਘ ਨਿੱਜਰ ਤੇ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲ ਹਾਜ਼ਰ ਹੋਏ | ਸਮਾਗਮ ਦੀ ਸ਼ੁਰੂਆਤ ਆਏ ਹੋਏ ਮੁੱਖ ਮਹਿਮਾਨ, ਸਕੂਲ ਪ੍ਰਬੰਧਕ ਕਮੇਟੀ ਤੇ ਪਿ੍ੰਸੀਪਲ ਵਲੋਂ ਜੋਤੀ ਜਗਾਉਣ ਦੀ ਰਸਮ ਤੋਂ ਸ਼ੁਰ ਕੀਤੀ ਗਈ ਅਤੇ ਉਪਰੰਤ ਉਸ ਅਕਾਲ ਪੁਰਖ ਦਾ ਓਟ ਆਸਰਾ ਲੈਂਦੇ ਹੋਏ ਸ਼ਬਦ ਗਾਇਨ ਕੀਤਾ ਗਿਆ | ਸਮਾਗਮ ਨੂੰ ਉਸ ਦੇ ਅਗਲੇ ਪੜਾਅ ਵੱਲ ਵਿਦਿਆਰਥੀਆਂ ਦੁਆਰਾ ਵੱਖ-ਵੱਖ ਪੇਸ਼ਕਾਰੀਆਂ ਦੁਆਰਾ ਅੱਗੇ ਵਧਾਇਆ ਗਿਆ ਜਿਸ ਵਿਚ ਪੰਜਾਬ ਤੇ ਪੰਜਾਬ ਦੇ ਹਾਲਾਤ ਨੂੰ ਦਰਸਾਉਂਦੀਆਂ ਸਾਡੀਆਂ ਬਹੁਤ ਸਾਰੀਆਂ ਪ੍ਰਭਾਵਪੂਰਨ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ | ਇਸ ਦੀਆਂ ਜੋ ਮੁੱਖ ਸਮੱਸਿਆਵਾਂ ਹਨ, ਜਿਵੇਂ ਪੰਜਾਬ ਦੀ ਨੌਜਵਾਨੀ ਦਾ ਪੰਜਾਬ ਨੂੰ ਛੱਡ ਕੇ ਬਾਹਰ ਜਾਣਾ, ਨਸ਼ਾ, ਅਰਥਹੀਣ ਜਵਾਨੀ ਤੇ ਬਾਹਰਲੇ ਦੇਸ਼ਾਂ ਵਿਚ ਆਪਣੀ ਪ੍ਰਤਿਭਾ ਨੂੰ ਨਾ ਪਛਾਣਦੇ ਹੋਏ ਮਜ਼ਦੂਰੀ ਕਰਨੀ, ਪੰਜਾਬ ਵਿਚ ਰਹਿ ਕੇ ਹੀ ਪੰਜਾਬ ਦੀ ਪਹਿਚਾਣ ਬਣਨਾ, ਪੰਜਾਬੀਆਂ ਵਲੋਂ ਵਿਸ਼ਵ ਪੱਧਰ ਉੱਤੇ ਜੋ ਪਹਿਚਾਣ ਹਾਸਲ ਕੀਤੀ ਹੈ ਤੇ ਇਥੇ ਹੀ ਪੜ੍ਹ ਕੇ ਇਥੇ ਹੀ ਇਕ ਜ਼ਿੰਮੇਵਾਰ ਨਾਗਰਿਕ ਬਣਨਾ ਆਦਿ ਵਿਸ਼ਿਆਂ ਨੂੰ ਪੇਸ਼ ਕਰਦੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ | ਪਿ੍ੰਸੀਪਲ ਡਾਕਟਰ ਉਪਮਾ ਮਹਾਜਨ ਵਲੋਂ ਆਏ ਮਹਿਮਾਨ ਤੇ ਮਾਤਾ-ਪਿਤਾ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ | ਪਿ੍ੰਸੀਪਲ ਵਲੋਂ ਚੇਅਰਮੈਨ ਸ: ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਕਿ ਉਨ੍ਹਾਂ ਨੇ ਇਲਾਕੇ ਨੂੰ ਇਨ੍ਹਾਂ ਉੱਚ ਪੱਧਰੀ ਤੇ ਮਿਆਰੀ ਸਕੂਲ ਇਲਾਕੇ ਨੂੰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਲਾਰੈਂਸ ਸਕੂਲ ਸਿਰਫ਼ ਅਕਾਦਮਿਕ ਹੀ ਨਹੀਂ ਸਗੋਂ ਵਿਦਿਆਰਥੀਆਂ ਦੀਆਂ ਅੰਦਰੂਨੀ ਪ੍ਰਤਿਭਾਵਾਂ, ਉਨ੍ਹਾਂ ਦੀਆਂ ਖੇਡਾਂ ਪ੍ਰਤੀ ਰੁਚੀਆਂ ਅਨੁਸਾਰ ਉਨ੍ਹਾਂ ਨੂੰ ਅੱਗੇ ਲੈ ਕੇ ਜਾਣ 'ਚ ਪੂਰੀ ਸਹਾਇਤਾ ਕਰਦਾ ਹੈ | ਮੁੱਖ ਮਹਿਮਾਨ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਉਹ ਇਸ ਸਮਾਗਮ ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ | ਉਨ੍ਹਾਂ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਉਨ੍ਹਾਂ ਦੁਆਰਾ ਪੇਸ਼ ਕੀਤੀਆਂ ਪੇਸ਼ਕਾਰੀਆਂ ਤੇ ਇਸ ਸਮਾਗਮ ਦੇ ਉਦੇਸ਼ ਨੂੰ ਬਹੁਤ ਸਰਾਹਿਆ | ਸਮਾਗਮ ਦੀ ਸਮਾਪਤੀ ਪੰਜਾਬ ਦੇ ਸੱਭਿਆਚਾਰ ਦੀ ਰੂਹ ਭੰਗੜੇ ਅਤੇ ਗਿੱਧੇ ਨਾਲ ਕੀਤੀ ਗਈ | ਚੇਅਰਮੈਨ ਸ: ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ, ਡਾਇਰੈਕਟਰ ਡਾ. ਗੁਰਿੰਦਰ ਕੌਰ ਮਾਨ, ਪਿ੍ੰਸੀਪਲ ਡਾ. ਉਪਮਾ ਮਹਾਜਨ ਵਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਟ ਕੀਤੇ ਗਏ ਅਤੇ ਉਨ੍ਹਾਂ ਦਾ ਸਮਾਗਮ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਗਿਆ | ਸਮਾਗਮ ਦਾ ਅੰਤ ਰਾਸ਼ਟਰੀ ਗਾਣ ਨਾਲ ਕੀਤਾ ਗਿਆ |
ਪਿਛਲੀ ਖ਼ਬਰ ਯੂਨੀਵਰਸਲ ਸਕੂਲ ਦੇ ਅਗਾਂਹਵਧੂ ਸੋਚ ਵਾਲੇ 2 ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਪੁਨਰ ਸੁਰਜੀਤ ਅਕਾਲੀ ਦਲ ਦੇ ਵਰਕਰਾਂ ਵਲੋਂ ਸਰਕਾਰ ਦੀ ਧੱਕੇਸ਼ਾਹੀ ਖਿਲਾਫ਼ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।