18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਨੈਸ਼ਨਲ ਐਵਾਰਡ ਨਾਲ ਸਨਮਾਨਿਤ

ਅਜੀਤ ਡੈਸਕ 04-12-2025
ਧਾਰੀਵਾਲ, 3 ਦਸੰਬਰ (ਸਵਰਨ ਸਿੰਘ)- ਸਿੱਖਿਆ ਦੇ ਪੱਤਰ ਨੂੰ ਹਮੇਸ਼ਾ ਉੱਚਾ ਚੁੱਕਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਨੇ ਮੱਲ੍ਹਾਂ ਮਾਰਦੇ ਹੋਏ ਇਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ | ਸਕੂਲ ਪਿ੍ੰਸੀਪਲ ਸ੍ਰੀਮਤੀ ਕਿਰਨ ਕੇਸਰ ਨੂੰ (ਫ਼ੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ਼ ਪੰਜਾਬ) ਨੈਸ਼ਨਲ ਐਵਾਰਡ-2025 ਦੌਰਾਨ ਪਰਾਈਡ ਆਫ਼ ਸਕੂਲ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਐਵਾਰਡ ਉਨ੍ਹਾਂ ਨੂੰ ਨੈਸ਼ਨਲ ਐਵਾਰਡ-2025 ਦੇ ਸ਼ਾਨਦਾਰ ਸਮਾਗਮ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿਖੇ ਫ਼ੈਡਰੇਸ਼ਨ ਦੇ ਮੁਖੀ ਡਾਕਟਰ ਜਗਜੀਤ ਸਿੰਘ ਧੁਰੀ ਤੇ ਚਾਂਸਲਰ ਆਫ਼ ਚੰਡੀਗੜ੍ਹ ਯੂਨੀਵਰਸਿਟੀ (ਮੈਂਬਰ ਆਫ਼ ਪਾਰਲੀਮੈਂਟ ਰਾਜ ਸਭਾ) ਸਤਨਾਮ ਸਿੰਘ ਸੰਧੂ ਦੁਆਰਾ ਦਿੱਤਾ ਗਿਆ | ਪਿ੍ੰਸੀਪਲ ਕਿਰਨ ਕੇਸਰ ਇਕ ਸਮਰਪਿਤ ਪਿ੍ੰਸੀਪਲ ਹਨ ਤੇ ਵਿਦਿਆਰਥੀਆਂ ਤੇ ਸਕੂਲ ਨੂੰ ਪੂਰੀ ਬੁਲੰਦੀ ਤੱਕ ਪਹੁੰਚਾਉਣ ਲਈ ਵਚਨਬੱਧ ਹਨ | ਸਵੇਰ ਦੀ ਸਭਾ 'ਚ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਪਿ੍ੰਸੀਪਲ ਕਿਰਨ ਕੇਸਰ ਨੇ ਕਿਹਾ ਕਿ ਉਹ ਹਮੇਸ਼ਾ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੇ ਸਕਾਰਾਤਮਕ ਵਿਕਾਸ ਲਈ ਵਚਨਬੱਧ ਹਨ | ਉਨ੍ਹਾਂ ਕਿਹਾ ਕਿ ਸਮੂਹ ਸਟਾਫ਼, ਪ੍ਰਬੰਧਕਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਹੀ ਇਹ ਐਵਾਰਡ ਪ੍ਰਾਪਤ ਹੋਇਆ ਹੈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਪਿਛਲੇ 3 ਸਾਲਾਂ ਤੋਂ ਨੈਸ਼ਨਲ ਐਵਾਰਡ ਪ੍ਰਾਪਤ ਕਰ ਰਿਹਾ ਹੈ | ਪਹਿਲਾ ਐਵਾਰਡ 2023 'ਚ ਪ੍ਰੈਸਟੀਜੀਅਸ ਪਿ੍ੰਸੀਪਲ ਐਵਾਰਡ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਦੇ ਪਿ੍ੰਸੀਪਲ ਕਿਰਨ ਕੇਸਰ ਨੂੰ , 2024 ਵਿਚ 3 ਐਵਾਰਡ (ਸੋਸ਼ਲ ਅਚੀਵਮੈਂਟ ਐਵਾਰਡ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ, ਬੈਸਟ ਪਿ੍ੰਸੀਪਲ ਐਵਾਰਡ ਸ੍ਰੀਮਤੀ ਕਿਰਨ ਕੇਸਰ, ਲਾਈਫ਼ ਅਚੀਵਮੈਂਟ ਐਵਾਰਡ ਬਾਬਾ ਬੰਦਾ ਸਿੰਘ ਬਹਾਦਰ ਸਕੂਲ ਦੇ ਸ੍ਰੀਮਤੀ ਸਲੀਮਾ ਗਿੱਲ ਜੋ ਕਿ ਪਿਛਲੇ 25 ਸਾਲਾਂ ਤੋਂ ਸਕੂਲ ਵਿਚ ਲਿਟਲ ਸਪਰਾਊਟ ਦੇ ਕੋਰਡੀਨੇਟਰ ਵਜੋਂ ਭੂਮਿਕਾ ਨਿਭਾਅ ਰਹੇ ਹਨ, ਨੇ ਪ੍ਰਾਪਤ ਕੀਤੇ |
ਪਿਛਲੀ ਖ਼ਬਰ ਡੀ.ਪੀ.ਈ. ਗੁਰਮੇਜ ਸਿੰਘ ਦੀ ਅਗਵਾਈ ਹੇਠ ਪੀ.ਐਮ. ਸ੍ਰੀ ਸਕੂਲ ਕਾਦੀਆਂ ਦੇ ਵਿਦਿਆਰਥੀ ਮਾਰ ਰਹੇ ਖੇਡਾਂ 'ਚ ਮੱਲਾਂ <br/>... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੋਰਾ ਨੂੰ ਸਦਮਾ, ਵੱਡੇ ਭਰਾ ਐਕਸੀਅਨ ਭਾਟੀਆ ਦੇ ਦਾਮਾਦ ਕੁੰਵਰ ਭਾਟੀਆ ਦਾ ਅਚਨਚੇਤ ਦਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।