ਧਾਰੀਵਾਲ, 3 ਦਸੰਬਰ (ਜੇਮਸ ਨਾਹਰ)- 20 ਦਸੰਬਰ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਵਸ ਨੂੰ ਸਮਰਪਿਤ ਸਾਰੇ ਮਿਸ਼ਨਾਂ ਵਲੋਂ ਸਾਂਝੇ ਤੌਰ 'ਤੇ ਕੱਢੀ ਜਾਣ ਵਾਲੀ ਕਿ੍ਸਮਸ ਸ਼ੋਭਾ ਯਾਤਰਾ 'ਚ ਕਿ੍ਸ਼ਚਨ ਯੂਨਾਇਟਡ ਫ਼ੈਡਰੇਸ਼ਨ ਵਧ ਚੜ੍ਹ ਕੇ ਸ਼ਮੂਲੀਅਤ ਕਰੇਗਾ | ਕਿ੍ਸ਼ਚਨ ਯੂਨਾਇਟਡ ਫ਼ੈਡਰੇਸ਼ਨ ਦੇ ਜ਼ਿਲ੍ਹਾ ਯੂਥ ਪ੍ਰਧਾਨ ਰੂਫਨ ਖੋਖਰ ਨੇ ਦੱਸਿਆ ਕਿ ਇਹ ਕਿ੍ਸਮਸ ਸ਼ੋਭਾ ਯਾਤਰਾ ਮਿਸ਼ਨ ਮੈਮੋਰੀਅਲ ਸੀ. ਸੈਕੰ. ਸਕੂਲ ਧਾਰੀਵਾਲ ਤੋਂ ਸ਼ੁਰੂ ਹੋਵੇਗੀ, ਜੋ ਕਿ ਯਿਸੂ ਰਾਜਾ ਗਿਰਜਾ ਘਰ ਫਤਿਹ ਨੰਗਲ ਤੋਂ ਹੁੰਦੀ ਹੋਈ ਸ਼ਹਿਰ 'ਚੋਂ ਦੀ ਹੋ ਕੇ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਵਿਖੇ ਸਮਾਪਤ ਹੋਵੇਗੀ | ਰੂਫਨ ਖੋਖਰ ਨੇ ਕਿਹਾ ਕਿ ਕਿ੍ਸ਼ਚਨ ਯੂਨਾਈਟਡ ਫ਼ੈਡਰੇਸ਼ਨ ਦੇ ਕੌਮੀ ਪ੍ਰਧਾਨ ਐਲਬਰਟ ਦੁਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜੋ ਵੀ ਉਨ੍ਹਾਂ ਨੂੰ ਇਸ ਸ਼ੋਭਾ ਯਾਤਰਾ 'ਚ ਯੋਗਦਾਨ ਪਾਉਣ ਲਈ ਜ਼ਿੰਮੇਵਾਰੀ ਮਿਲੇਗੀ, ਉਹ ਇਸ ਸ਼ੋਭਾ ਯਾਤਰਾ ਲਈ ਆਪਣੀ ਅਹਿਮ ਭੂਮਿਕਾ ਨਿਭਾਉਣਗੇ |