ਕੋਟਲੀ ਸੂਰਤ ਮੱਲ੍ਹੀ, 3 ਦਸੰਬਰ (ਕੁਲਦੀਪ ਸਿੰਘ ਨਾਗਰਾ)- ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਜੇਕਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨਿਰਪੱਖਤਾ ਨਾਲ ਹੋਈਆਂ ਤਾਂ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਕਿੰਨੇ ਪਾਣੀ ਵਿਚ ਹੈ | ਜਥੇਦਾਰ ਬਲਵਿੰਦਰ ਸਿੰਘ ਢਿੱਲਵਾਂ ਦੇ ਗ੍ਰਹਿ ਵਿਖੇ ਜਥੇਦਾਰ ਲੰਗਾਹ ਨੇ ਕਿਹਾ ਕਿ ਸਰਕਾਰ ਨੇ ਜੋ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ, ਸ਼ੋ੍ਰਮਣੀ ਅਕਾਲੀ ਦਲ ਵਰਕਰਾਂ 'ਚ ਬਹੁਤ ਉਤਸ਼ਾਹ ਹੈ ਪਰ ਸਰਕਾਰ ਦੀ ਮਨਸ਼ਾ ਵਿਰੋਧੀਆਂ ਨੂੰ ਖੱਜਲ-ਖੁਆਰ ਕਰਨ ਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਇਹ ਪੇਂਡੂ ਚੋਣਾਂ ਨਿਰਪੱਖਤਾ ਨਾਲ ਕਰਵਾ ਕੇ ਲੋਕ ਰਾਏ ਲੈਣ ਤਾਂ ਜੋ ਹਰੇਕ ਸਿਆਸੀ ਪਾਰਟੀ ਨੂੰ ਪਤਾ ਲੱਗ ਸਕੇ ਕਿ ਲੋਕ ਉਨ੍ਹਾਂ ਨੂੰ ਚਾਹੁੰਦੇ ਹਨ ਕਿ ਨਹੀਂ ਚਾਹੁੰਦੇ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਵਰਕਰਾਂ ਨੇ ਪੇਂਡੂ ਚੋਣ ਮੈਦਾਨ 'ਚ ਡਟਣ ਲਈ ਕਮਰਕੱਸੇ ਕਰ ਲਏ ਹਨ ਤੇ ਬੜੇ ਉਤਸ਼ਾਹ ਤੇ ਚਾਅ ਨਾਲ ਪਾਰਟੀ ਵਰਕਰ ਆਪਣੀਆਂ ਨਾਮਜ਼ਦਗੀ ਫਾਇਲਾਂ ਤਿਆਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਬੜੀ ਮਜ਼ਬੁੂਤੀ ਨਾਲ ਚੋਣ ਮੈਦਾਨ 'ਚ ਡਟ ਰਿਹਾ ਹੈ ਤੇ ਲੋਕ ਸ਼ੋ੍ਰਮਣੀ ਅਕਾਲੀ ਦਲ ਦੇ ਨਾਲ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ 4 ਸਾਲ ਬੀਤ ਚੁੱਕੇ ਹਨ ਪਰ ਇਨ੍ਹਾਂ ਕੋਲੋ ਲੋਕਾਂ ਦੇ ਕੰਮ ਨਹੀਂ ਹੋਏ | ਲੋਕ ਹੁਣ ਆਪਣੀ ਮਾਂ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦੇ ਹੱਕ 'ਚ ਇਕਜੁੱਟ ਹੋ ਰਹੇ ਹਨ ਤੇ ਸ਼ੋ੍ਰਮਣੀ ਅਕਾਲੀ ਦਲ ਬੜੇ ਸ਼ਾਨ ਨਾਲ ਇਹ ਚੋਣਾਂ ਵਿਚ ਜਿੱਤ ਪ੍ਰਾਪਤ ਕਰੇਗਾ | ਉਨ੍ਹਾਂ ਪਿਛਲੇ ਸਮੇਂ ਦੌਰਾਨ ਦੂਸਰੀਆਂ ਪਾਰਟੀਆਂ 'ਚ ਸ਼ਾਮਿਲ ਹੋਏ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵਾਪਸ ਆਪਣੀ ਪੰਜਾਬ ਹਿਤੈਸ਼ੀ ਸ਼ੋ੍ਰਮਣੀ ਅਕਾਲੀ ਦਲ ਵਿਚ ਆ ਜਾਣ ਤਾਂ ਜੋ ਰਲ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕੀਤਾ ਜਾ ਸਕੇ | ਇਸ ਮੌਕੇ ਤੇਜਬੀਰ ਸਿੰਘ ਦਿਓਲ ਪੀ.ਏ., ਸਰਕਲ ਪ੍ਰਧਾਨ ਜਥੇਦਾਰ ਬਲਵਿੰਦਰ ਸਿੰਘ ਢਿੱਲਵਾਂ, ਜਥੇਦਾਰ ਕੁਲਜੀਤ ਸਿੰਘ ਮਝੈਲ, ਚੇਅਰਮੈਨ ਸਰਬਜੀਤ ਸਿੰਘ ਸਾਬੀ ਫੱਤੂਪੁਰ, ਸਰਪੰਚ ਕਸ਼ਮੀਰ ਸਿੰਘ ਰਣਸੀਕਾ ਤੱਲਾ, ਸਾ. ਸਰਪੰਚ ਹਰਜਿੰਦਰ ਸਿੰਘ, ਥਾਣੇਦਾਰ ਗੁਰਮੇਜ਼ ਸਿੰਘ ਕੋਟਲੀ, ਕਰਮਜੀਤ ਸਿੰਘ ਢਿੱਲੋਂ, ਸੁਲੱਖਣ ਸਿੰਘ ਮਲਕਪੁਰ, ਸਰਪੰਚ ਨਾਨਕ ਸਿੰਘ ਢੇਸੀਆਂ, ਸਰਵਨ ਸਿੰਘ ਲੁਕਮਾਨੀਆਂ, ਬਲਜੀਤ ਸਿੰਘ ਦੋਲੋਵਾਲ, ਪ੍ਰਭਜੋਤ ਸਿੰਘ ਦੋਲੋਵਾਲ, ਬਲਕਾਰ ਸਿੰਘ ਚੈਨੇਵਾਲ, ਧਰਮਿੰਦਰ ਸਿੰੋਘ ਬੱਬਾ, ਸੁਖਦੇਵ ਸਿੰਘ ਮੰਮਣ, ਸਤਨਾਮ ਸਿੰਘ ਭਗਵਾਨਪੁਰ, ਸਤਨਾਮ ਸਿੰਘ ਫ਼ੌਜੀ ਬਰਿਆਰ, ਬਲਜੀਤ ਸਿੰਘ ਰਹੀਮਾਬਾਦ, ਬਲਵਿੰਦਰ ਸਿੰਘ ਗਾਜੀਨੰਗਲ, ਜਥੇਦਾਰ ਗੁਰਪ੍ਰੀਤ ਸਿੰਘ ਡੇਰਾ ਪਠਾਣਾ, ਬਲਵੰਤ ਸਿੰਘ ਅਲੀਨੰਗਲ, ਗੁਰਿੰਦਰ ਸਿੰਘ ਗੋਰਾ ਜੀਵਨ ਨੰਗਲ, ਜੋਤੀ ਵਾਹਲਾ, ਕਰਨਪਾਲ ਸਿੰਘ ਢਿੱਲੋਂ, ਪ੍ਰਧਾਨ ਬੀਰਾ ਮਸੀਹ, ਬਲਦੇਵ ਮਸੀਹ ਦਰਗਾਬਾਦ, ਬਲਰਾਜ ਸਿੰਘ ਅਠਵਾਲ, ਅਮਰਜੀਤ ਸਿੰਘ ਦੇਹੜ, ਜਗਜੀਤ ਸਿੰਘ ਢਿੱਲਵਾਂ ਸਮੇਤ ਅਕਾਲੀ ਵਰਕਰ ਹਾਜ਼ਰ ਸਨ |