ਧਾਰੀਵਾਲ, 3 ਦਸੰਬਰ (ਸਵਰਨ ਸਿੰਘ, ਜੇਮਸ ਨਾਹਰ)- ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਅਤੇ ਮੌਜੂਦਗੀ ਵਿਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੋਹਲ ਤੋਂ ਕਾਂਗਰਸੀ ਉਮੀਦਵਾਰ ਵਜੀਰ ਸਿੰਘ ਲਾਲੀ ਸਾਬਕਾ ਉੱਪ ਚੇਅਰਮੈਨ ਪੰਜਾਬ ਨੇ ਏ.ਡੀ.ਸੀ. (ਜਨਰਲ) ਗੁਰਦਾਸਪੁਰ ਗੁਰਸਿਮਰਨ ਸਿੰਘ ਢਿੱਲੋਂ (ਪੀ.ਸੀ.ਐੱਸ.) ਨੂੰ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ | ਇਸ ਮੌਕੇ ਸ: ਵਜੀਰ ਸਿੰਘ ਲਾਲੀ ਦੀ ਪਤਨੀ ਤੇ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪ੍ਰਭਜੋਤ ਕੌਰ ਨੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਵਾਏ ਹਨ | ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੋਹਲ ਦੇ ਲਗਪਗ 35 ਪਿੰਡ ਆਉਂਦੇ ਹਨ ਤੇ ਲਗਪਗ 50 ਪੋਿਲੰਗ ਬੂਥ ਹਨ | ਇਸ ਮੌਕੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੰਮਤੀਆਂ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਲੋਕਤੰਤਰ ਲਈ ਅਹਿਮ ਹੁੰਦੀਆਂ ਹਨ, ਪੰਜਾਬ ਸਰਕਾਰ ਨੂੰ ਸਹੀ ਨੀਯਤ ਤੇ ਨੀਤੀ ਨਾਲ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਧੱਕਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਮੀਦਵਾਰ ਵਜੀਰ ਸਿੰਘ ਲਾਲੀ ਨੇ ਕਿਹਾ ਕਿ ਉਨ੍ਹਾਂ ਦੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੋਹਲ ਅਧੀਨ 10 ਬਲਾਕ ਸੰਮਤੀਆਂ ਆਉਦੀਆਂ ਹਨ ਤੇ ਉਨ੍ਹਾਂ ਵਲੋਂ ਵੋਟਰਾਂ ਨਾਲ ਲਗਾਤਰ ਰਾਬਤਾ ਰੱਖਿਆ ਹੋਇਆ ਹੈ | ਇਸ ਮੌਕੇ ਸਾਬਕਾ ਡਾਇਰੈਕਟਰ ਜੋਗਾ ਸਿੰਘ ਆਲੋਵਾਲ, ਗੁਰਨਾਮ ਸਿੰਘ ਜਫ਼ਰਵਾਲ ਬਲਾਕ ਪ੍ਰਧਾਨ, ਸਤਵਿੰਦਰ ਸਿੰਘ ਫੈਜ਼ਉੱਲਾ ਚੱਕ, ਗੁਰਪ੍ਰੀਤ ਸਿੰਘ ਕਾਹਲੋਂ, ਪਲਵਿੰਦਰ ਸਿੰਘ ਬੱਲ, ਜਗਜੀਵਨ ਸਿੰਘ ਕਾਹਲੋਂ, ਦਫ਼ਤਰ ਇੰਚਾਰਜ ਵਿਜੇ ਸੱਚਦੇਵਾ, ਹਰਦਿਆਲ ਸਿੰਘ ਪਸਨਾਵਾਲ, ਰਣਜੀਤ ਸਿੰਘ ਜੌਹਲ ਆਦਿ ਹਾਜ਼ਰ ਸਨ |