ਵਡਾਲਾ ਗ੍ਰੰਥੀਆਂ, 3 ਦਸੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)- ਨੌਜਵਾਨ ਵਰਗ ਨੂੰ ਨਸ਼ੇ ਅਤੇ ਹੋਰ ਕੁਰੀਤੀਆਂ ਤੋਂ ਬਚਾ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਨਜ਼ਦੀਕ ਨਾਲ ਸੰਤ ਬਾਬਾ ਭੂਰੀ ਵਾਲੇ ਸਪੋਰਟਸ ਕਲੱਬ ਪਿੰਡ ਮਮਰਾਏ ਵਲੋਂ 5 ਰੋਜ਼ਾ 7 ਸਾਈਡਰ 9ਵਾਂ ਪੰਚਾਇਤੀ ਫੱੁਟਬਾਲ ਟੂਰਨਾਮੈਂਟ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਸ਼ੁਰੂ ਹੋਇਆ | ਟੂਰਨਾਮੈਂਟ ਦਾ ਉਦਘਾਟਨ ਨੌਜਵਾਨ ਆਗੂ ਸਰਬਜੀਤ ਸਿੰਘ ਕਾਹਲੋਂ (ਲੌਂਗੋਵਾਲ) ਕਾਹਲੋਂ ਪੈਟਰੋਲ ਪੰਪ ਮਮਰਾਏ ਵਲੋਂ ਕੀਤਾ ਗਿਆ | ਇਸ ਮੌਕੇ ਗੁਰਵਿੰਦਰ ਸਿੰਘ ਸਾਬਕਾ ਸੰਮਤੀ ਮੈਂਬਰ, ਪਰਮਵੀਰ ਸਿੰਘ ਧੁੱਪਸੜੀ, ਗੋਪੀ ਨੰਬਰਦਾਰ ਮਲਕਪੁਰ ਦਾ ਟੂਰਨਾਮੈਂਟ ਪ੍ਰਬੰਧਕਾਂ ਸਰਪੰਚ ਬਲਜੀਤ ਸਿੰਘ ਵਾਹਲਾ ਰਾਜਵੰਤ ਸਿੰਘ ਦਿਓਲ, ਵਿੱਕੀ ਵਾਹਲਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 7 ਦਸੰਬਰ ਨੂੰ ਹੋਵੇਗਾ, ਜਿਸ ਵਿਚ ਜੇਤੂ ਰਹਿਣ ਵਾਲੀ ਸੀਨੀਅਰ ਵਰਗ ਦੀ ਟੀਮ ਨੂੰ 31 ਹਜ਼ਾਰ ਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 21000 ਰੁਪਏ, ਇਸੇ ਤਰ੍ਹਾਂ ਜੂਨੀਅਰ ਵਰਗ ਵਿਚ ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 9100 ਅਤੇ ਦੂਸਰੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 7100 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ |