20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਮੌਜੂਦਾ ਸਮੇਂ 'ਚ ਵਿਦਿਆਰਥੀਆਂ ਕੋਲ ਵਿਦੇਸ਼ ਜਾਣ ਲਈ ਨਿਊਜ਼ੀਲੈਂਡ ਸਭ ਤੋਂ ਵਧੀਆ ਵਿਕਲਪ : ਗੈਵੀ ਕਲੇਰ

ਅਜੀਤ ਡੈਸਕ 25-11-2025
ਬਟਾਲਾ, 24 ਨਵੰਬਰ (ਸਤਿੰਦਰ ਸਿੰਘ)- ਮੌਜੂਦਾ ਸਮੇਂ 'ਚ ਵਿਦਿਆਰਥੀਆਂ ਕੋਲ ਵਿਦੇਸ਼ ਜਾਣ ਲਈ ਨਿਊਜ਼ੀਲੈਂਡ ਸਭ ਤੋਂ ਵਧੀਆ ਵਿਕਲਪ ਹੈ ਅਤੇ ਨਿਊਜ਼ੀਲੈਂਡ ਚੰਗੇ ਵਿਦਿਆਰਥੀਆਂ ਦਾ ਦਿਲ ਖੋਲ ਕੇ ਸਵਾਗਤ ਕਰ ਰਿਹਾ ਹੈ | ਇਹ ਜਾਣਕਾਰੀ ਪੰਜਾਬ ਦੇ ਨਾਮਵਰ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਦਿੱਤੀ | ਗੈਵੀ ਕਲੇਰ ਨੇ ਦੱਸਿਆ ਕਿ ਅੱਜ ਹੀ ਵਿਦਿਆਰਥਣ ਦਮਨਪ੍ਰੀਤ ਕੌਰ, ਜਿਸ ਦੇ ਆਈਲੈਟਸ ਵਿਚੋਂ ਓਵਰਆਲ 5.5 ਬੈਂਡ ਸਨ, ਦਾ ਵੀਜ਼ਾ ਹਾਸਲ ਹੋਇਆ ਹੈ | ਗੈਵੀ ਕਲੇਰ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਆਸਟ੍ਰੇਲੀਆ ਤੋਂ ਰਫਿਊਜ਼ ਹੋਏ ਹਨ, ਉਹ ਨਿਊਜ਼ੀਲੈਂਡ ਲਈ ਅਪਲਾਈ ਕਰ ਸਕਦੇ ਹਨ ਜਿਸ ਵਿਚ ਵਿਦਿਆਰਥੀਆਂ ਨੂੰ ਇਕ ਸਾਲ ਦਾ ਗ੍ਰੀਨ ਲਿਸਟ ਡਿਪਲੋਮਾ ਮਿਲੇਗਾ, ਉਸ ਤੋਂ ਬਾਅਦ ਵਿਦਿਆਰਥੀ 2 ਸਾਲ ਦਾ ਵਰਕ ਵੀਜ਼ਾ ਹਾਸਲ ਕਰ ਸਕਦੇ ਹਨ ਤੇ ਇਸ ਤੋਂ ਬਾਅਦ ਵਿਦਿਆਰਥੀ ਜਦੋਂ ਮਰਜ਼ੀ ਆਸਟ੍ਰੇਲੀਆ ਦਾ ਵੀਜ਼ਾ ਲੈ ਕੇ ਉਥੇ ਜਾ ਸਕਦੇ ਹਨ ਜਿਸ ਲਈ ਅਸੀਂ ਵਿਦਿਆਰਥੀਆਂ ਦੀ ਮਦਦ ਕਰਾਂਗੇ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਸੀਂ ਕਈ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਭੇਜਿਆ ਹੈ, ਜੋ ਬਹੁਤ ਹੀ ਆਸਾਨ ਪ੍ਰਕਿਰਿਆ ਹੈ | ਗੈਵੀ ਕਲੇਰ ਨੇ ਦੱਸਿਆ ਕਿ ਨਿਊਜ਼ੀਲੈਂਡ ਦਾ ਹਰ 3 ਮਹੀਨੇ ਬਾਅਦ ਇਨਟੇਕ ਹੁੰਦਾ ਹੈ ਤੇ ਹੁਣ ਜਨਵਰੀ ਇਨਟੇਕ ਲਈ ਦਾਖਲੇ ਚੱਲ ਰਹੇ ਹਨ | 12ਵੀਂ ਪਾਸ ਵਿਦਿਆਰਥੀ 6 ਬੈਂਡ ਨਾਲ ਨਿਊਜ਼ੀਲੈਂਡ ਅਪਲਾਈ ਕਰ ਸਕਦੇ ਹਨ | 10 ਤੋਂ 12 ਲੱਖ ਰੁਪਏ ਵਿਦਿਆਰਥੀਆਂ ਦੇ ਮਾਪਿਆਂ ਦੀ ਆਮਦਨ ਹੋਣੀ ਚਾਹੀਦੀ ਹੈ ਤੇ 25 ਤੋਂ 30 ਲੱਖ ਰੁਪਏ 3 ਮਹੀਨੇ ਪੁਰਾਣੇ ਫੰਡ ਹੋਣੇ ਚਾਹੀਦੇ ਹਨ, ਜੇਕਰ ਕਿਸੇ ਵਿਦਿਆਰਥੀ ਕੋਲ ਫੰਡ ਨਹੀਂ ਹਨ ਅਸੀਂ ਉਸ ਨੂੰ ਗਾਈਡ ਕਰਾਂਗੇ | ਗੈਵੀ ਕਲੇਰ ਨੇ ਇਹ ਵੀ ਦੱਸਿਆ ਕਿ ਨਿਊਜ਼ੀਲੈਂਡ ਦੇ ਸਟੱਡੀ ਵੀਜ਼ੇ ਨੂੰ ਲੈ ਕੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਵੀਜ਼ਾ ਆਉਣ ਤੋਂ ਬਾਅਦ ਹੀ ਕਾਲਜ ਦੀ ਫ਼ੀਸ ਦੇਣੀ ਹੁੰਦੀ ਹੈ | ਪਹਿਲਾਂ ਸਿਰਫ਼ ਅੰਬੈਂਸੀ ਫ਼ੀਸ ਹੀ ਦੇਣੀ ਹੁੰਦੀ ਹੈ | ਗੈਵੀ ਕਲੇਰ ਨੇ ਕਿਹਾ ਕਿ ਹਰ ਕੋਈ ਏਜੰਟ ਨਿਊਜ਼ੀਲੈਂਡ ਦਾ ਵੀਜ਼ਾ ਨਹੀਂ ਲਗਵਾ ਸਕਦਾ ਤੇ ਨਵੇਂ ਅਤੇ ਅਨਜਾਣ ਏਜੰਟਾਂ ਦੇ ਵੱਸ ਦੀ ਗੱਲ ਨਹੀਂ ਹੈ | ਨਿਊਜ਼ੀਲੈਂਡ ਜਾਣ ਦੇ ਚਾਹਵਾਨ ਵਿਦਿਆਰਥੀ ਸਿਰਫ਼ ਤਜਰਬੇਕਾਰ ਸਲਾਹਕਾਰਾਂ ਦੀ ਰਾਏ ਮੁਤਾਬਿਕ ਹੀ ਵੀਜ਼ਾ ਅਪਲਾਈ ਕਰਨ ਤਾਂ ਜੋ ਉਨ੍ਹਾਂ ਨੂੰ ਮੁੜ ਰਫਿਊਜ਼ਲ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਨਿਊਜ਼ੀਲੈਂਡ ਵਿਚ ਬੈਠੇ ਤਜਰਬੇਕਾਰ ਵੀਜ਼ਾ ਮਾਹਿਰ ਵਕੀਲ ਵਲੋਂ ਹੁਣ ਤੱਕ ਸੈਂਕੜੇ ਵਿਦਿਆਰਥੀਆਂ ਦੇ ਵੀਜ਼ੇ ਲਗਵਾ ਗਏ ਹਨ, ਜਿਨ੍ਹਾਂ ਨੂੰ ਆਪਣੇ ਕੰਮ ਦਾ ਚੰਗਾ ਤਜਰਬਾ ਹੈ ਤੇ ਜਨਵਰੀ ਇਨਟੇਕ ਲਈ ਦਾਖਲਿਆਂ ਨੂੰ ਲੈ ਕੇ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਹੈ | ਚਾਹਵਾਨ ਵਿਦਿਆਰਥੀ ਗੈਵੀ ਕਲੇਰ ਨੂੰ ਜ਼ੇਲ੍ਹ ਰੋਡ ਗੁਰਦਾਸਪੁਰ ਤੇ ਨਿਊ ਅੰਮਿ੍ਤਸਰ ਦਫ਼ਤਰ ਵਿਖੇ ਆ ਕੇ ਮਿਲ ਸਕਦੇ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀ ਸਾਡੇ ਵਲੋਂ ਲਗਾਏ ਹੋਏ ਵੀਜ਼ੇ ਸਾਡੇ ਸੋਸ਼ਲ ਮੀਡੀਆ ਪੇਜ਼ ਉਪਰ ਵੀ ਦੇਖ ਸਕਦੇ ਹਨ |
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਮਜ਼ਬੂਤ ਹੋ ਰਿਹਾ : ਜਰਨੈਲ ਸਿੰਘ ਮਾਹਲ ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਕੱਲ੍ਹ ਦੇ ਧਰਨੇ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।