ਬਟਾਲਾ, 24 ਨਵੰਬਰ (ਸਤਿੰਦਰ ਸਿੰਘ)- ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਰਾਸ਼ਟਰੀ ਪ੍ਰਧਾਨ ਡਾਕਟਰ ਦਰਸ਼ਨ ਪਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਧਾਨ ਰਾਜਗੁਰਵਿੰਦਰ ਸਿੰਘ ਘੁਮਾਣ ਦੀ ਪ੍ਰਧਾਨਗੀ ਹੇਠ ਬਲਾਕ ਕਾਦੀਆਂ ਦੀ ਮੀਟਿੰਗ ਗੁਰਦੁਆਰਾ ਸਾਹਿਬ ਕੰਡੀਲਾ ਵਿਖੇ ਕੀਤੀ ਗਈ ਜਿਸ ਵਿਚ ਐਸ.ਕੇ.ਐਮ. ਦੇ ਸੱਦੇ 'ਤੇ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਹੱਲ ਕਰਵਾਉਣ ਤੇ ਬਿਜਲੀ ਬਿੱਲ ਦੇ ਵਿਰੋਧ ਵਿਚ ਕਿਸਾਨ ਅੰਦੋਲਨ ਦੀ 5ਵੀਂ ਵਰੇਗੰਢ 'ਤੇ 26 ਨਵੰਬਰ ਨੂੰ ਚੰਡੀਗੜ੍ਹ ਦੇ 34 ਸੈਕਟਰ ਵਿਖੇ ਦਿੱਤੇ ਜਾਣ ਵਾਲੇ ਇਕ ਦਿਨ ਦੇ ਧਰਨੇ ਵਿਚ ਵੱਡੀ ਪੱਧਰ 'ਤੇ ਕਿਸਾਨਾਂ ਦੀ ਸ਼ਮੂਲੀਅਤ ਕਰਵਾਉਣ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ | ਮੀਟਿੰਗ ਉਪਰੰਤ ਰਾਜਗੁਰਵਿੰਦਰ ਸਿੰਘ ਘੁਮਾਣ ਨੇ ਕਿਹਾ ਕਿ ਕਿਸਾਨ ਆਪਣੀਆਂ ਰਹਿੰਦੀਆਂ ਮੰਗਾਂ ਐੱਮ.ਐੱਸ.ਪੀ., ਕਰਜ਼ਾ ਮੁਕਤੀ ਆਦਿ ਨੂੰ ਪੂਰੀਆਂ ਕਰਵਾਉਣ ਤੱਕ ਡਟੇ ਰਹਿਣਗੇ ਤੇ 26 ਨਵੰਬਰ ਦਾ ਚੰਡੀਗੜ੍ਹ ਇਕੱਠ ਸਰਕਾਰ ਦੀਆਂ ਅੱਖਾਂ ਖੋਲ੍ਹਣ ਦਾ ਕੰਮ ਕਰੇਗਾ | ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਚਨ ਸਿੰਘ ਭੰਬੋਈ, ਖਜ਼ਾਨਚੀ ਬਲਦੇਵ ਸਿੰਘ ਕਲੇਰ, ਸਕੱਤਰ ਬਲਦੇਵ ਸਿੰਘ ਹਰਪੁਰਾ, ਸਲਾਹਕਾਰ ਜਸਪਾਲ ਸਿੰਘ ਕੰਡੀਲਾ, ਮੀਤ ਪ੍ਰਧਾਨ ਹਰਪਾਲ ਸਿੰਘ ਨੱਥੂ ਖੈਹਿਰਾ, ਲਖਵਿੰਦਰ ਸਿੰਘ ਬਲਾਕ ਪ੍ਰਧਾਨ ਬਟਾਲਾ, ਹੀਰਾ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਾਕ ਕਾਦੀਆਂ, ਸ਼ਮਸੇਰ ਸਿੰਘ ਬਲਾਕ ਸਕੱਤਰ, ਬੂੜ ਸਿੰਘ ਕਲੇਰ ਬਲਾਕ ਆਗੂ, ਰਘਬੀਰ ਸਿੰਘ ਘੁਮਾਣ ਬਲਾਕ ਪ੍ਰਧਾਨ ਸ਼੍ਰੀ ਹਰਗੋਬਿੰਦਪੁਰ, ਰਵਿੰਦਰ ਸਿੰਘ ਪ੍ਰਧਾਨ ਕਾਜਨਪੁਰ, ਰਛਪਾਲ ਸਿੰਘ ਕਾਜਨਪੁਰ, ਸੁਖਦੇਵ ਸਿੰਘ ਹਰਪੁਰਾ, ਪ੍ਰੇਮ ਸਿੰਘ ਨੱਥੂ ਖਹਿਰਾ, ਸੋਮਾ ਕੰਡੀਲਾ, ਸੁਰਿੰਦਰ ਕੌਰ ਕੰਡੀਲਾ, ਤਰਸੇਮ ਸਿੰਘ ਭੁੱਲਰ ਕੰਡੀਲਾ, ਗਰਮੀਤ ਸਿੰਘ ਨੰਬਰਦਾਰ ਕੰਡੀਲਾ, ਮਨਜੀਤ ਕੌਰ ਕੰਡੀਲਾ, ਲਾਭ ਸਿੰਘ ਪ੍ਰਧਾਨ ਕੋਕਲਪੁਰ, ਜੋਗਿੰਦਰ ਕੌਰ, ਕਮਲਜੀਤ ਕੌਰ, ਕੁਲਦੀਪ ਰਾਜ ਬਟਾਲਾ ਆਦਿ ਹਾਜ਼ਰ ਸਨ |