ਗੁਰਦਾਸਪੁਰ, 20 ਨਵੰਬਰ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਜੇ.ਪੀ. ਭਗਤ ਦੀ ਅਗਵਾਈ ਹੇਠ ਵਿਧਾਨ ਸਭਾ ਦੇ ਮੀਤ ਪ੍ਰਧਾਨ ਤਰਸੇਮ ਲਾਲ ਤੇ ਰੰਜਨ ਵਫ਼ਾ ਦੇ ਨਾਲ ਸਿਵਲ ਸਰਜਨ ਡਾ: ਜਸਵਿੰਦਰ ਸਿੰਘ ਨੰੂ ਮਿਲਿਆ | ਇਸ ਮੌਕੇ ਬਸਪਾ ਆਗੂਆਂ ਨੇ ਪਿਛਲੇ ਸਮੇਂ ਵਿਚ ਰਾਵੀ ਦਰਿਆ ਵਿਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਲਈ ਆਈਆਂ ਵੱਖ-ਵੱਖ ਦਵਾਈਆਂ ਸਿਵਲ ਸਰਜਨ ਨੰੂ ਭੇਟ ਕੀਤੀਆਂ ਜਿਸ 'ਤੇ ਸਿਵਲ ਸਰਜਨ ਨੇ ਕਿਹਾ ਕਿ ਜਿਸ ਸੇਵਾ ਭਾਵਨਾ ਨਾਲ ਪਾਰਟੀ ਇਹ ਕਾਰਜ ਕਰ ਰਹੀ ਹੈ, ਉਹ ਸ਼ਲਾਘਾਯੋਗ ਹੈ |