27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਰਮਨ ਬਹਿਲ ਵਲੋਂ ਕਿਰਨ ਨਾਲੇ ਦੀ ਸਫ਼ਾਈ ਸ਼ੁਰੂ ਕਰਵਾਈ

ਅਜੀਤ ਡੈਸਕ 03-11-2025
ਗੁਰਦਾਸਪੁਰ, 2 ਨਵੰਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਵਲੋਂ ਅੱਜ ਵੱਡਾ ਉਪਰਾਲਾ ਕਰਦਿਆਂ ਕਮਾਲਪੁਰ ਅਫਗਾਨਾ ਨੇੜੇ ਕਿਰਨ ਨਾਲੇ ਦੀ ਸਫ਼ਾਈ ਵੱਡੀ ਕਰੇਨ ਨਾਲ ਸ਼ੁਰੂ ਕਰਵਾਈ ਗਈ ਹੈ | ਜਿਸ ਨਾਲ ਕਿਰਨ ਨਾਲੇ ਨਾਲ ਲੱਗਦੇ ਪਿੰਡਾਂ ਨੂੰ ਵੱਡੀ ਰਾਹਤ ਮਿਲੀ ਹੈ | ਰਮਨ ਬਹਿਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਜਲ ਸਰੋਤ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਸਦਕਾ ਕਿਰਨ ਨਾਲੇ ਦੀ ਸਫ਼ਾਈ ਵੱਡੀ ਮਸ਼ੀਨ (ਪੋਕਲੇਨ) ਨਾਲ ਕਰਵਾਈ ਜਾ ਰਹੀ ਹੈ | ਕਮਾਲਪੁਰ ਅਫਗਾਨਾ ਤੋਂ ਸ਼ੁਰੂ ਹੋ ਕੇ ਹਰਦਾਨ ਤੱਕ ਸਫ਼ਾਈ ਕੀਤੀ ਜਾਵੇਗੀ | ਜਿਸ ਨਾਲ ਹਲਕੇ ਦੇ ਪਿੰਡਾਂ ਨੂੰ ਬਹੁਤ ਲਾਭ ਮਿਲੇਗਾ | ਰਮਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਿਰਨ ਨਾਲੇ ਦੀ ਸਫ਼ਾਈ ਦਾ ਮੁੱਦਾ ਵੱਖ-ਵੱਖ ਪਲੇਟਫ਼ਾਰਮਾਂ 'ਤੇ ਉਠਾਇਆ ਗਿਆ ਸੀ, ਕਿਉਂਕਿ ਪਿੰਡਾਂ ਦੇ ਕਿਸਾਨਾਂ ਦਾ ਇਸ ਦੀ ਸਫ਼ਾਈ ਨਾ ਹੋਣ ਨਾਲ ਪਿਛਲੇ ਕਈ ਸਾਲਾਂ ਤੋਂ ਨੁਕਸਾਨ ਹੋਇਆ ਹੈ | ਪਰ ਉਨ੍ਹਾਂ ਵਲੋਂ ਲਗਾਤਾਰ ਕੀਤੇ ਯਤਨਾਂ ਸਦਕਾ ਕਿਰਨ ਨਾਲੇ ਦੀ ਸਫ਼ਾਈ ਹੋਣ ਨਾਲ ਹੁਣ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ | ਰਮਨ ਬਹਿਲ ਨੇ ਦੱਸਿਆ ਕਿ ਬੀਤੇ ਦਿਨਾਂ ਵਿਚ ਜਦੋਂ ਲਗਾਤਾਰ ਬਰਸਾਤਾਂ ਪਈਆਂ ਸਨ ਅਤੇ ਮਈ ਮਹੀਨੇ ਵਿਚ ਉਨ੍ਹਾਂ ਵਲੋਂ ਦੋ ਮਸ਼ੀਨਾਂ ਰਾਹੀਂ ਕਿਰਨ ਨਾਲੇ ਦੀ ਸਫ਼ਾਈ ਕਰਵਾਈ ਗਈ ਸੀ | ਪਰ ਹੁਣ ਇਸ ਵੱਡੀ ਮਸ਼ੀਨ ਨਾਲ ਕਿਰਨ ਨਾਲੇ ਦੀ ਸਫ਼ਾਈ ਹੋਣ ਨਾਲ ਪਿੱਛੋਂ ਆਉਣ ਵਾਲਾ ਪਾਣੀ ਸੁਖਾਲੇ ਢੰਗ ਨਾਲ ਅੱਗੇ ਜਾ ਸਕੇਗਾ | ਰਮਨ ਬਹਿਲ ਨੇ ਕਿਹਾ ਕਿ ਉਹ ਗੁਰਦਾਸਪੁਰ ਹਲਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਦਿਨ ਰਾਤ ਯਤਨਸ਼ੀਲ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਗਈਆਂ ਹਨ | ਰਮਨ ਬਹਿਲ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਲੋਕ ਹਿਤ ਵਿਚ ਵੱਡੇ ਫ਼ੈਸਲੇ ਲਏ ਗਏ ਹਨ |
ਕਿਰਨ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ | ਤਸਵੀਰ: ਅਸ਼ੋਕ ਸ਼ਰਮਾ



ਪਿਛਲੀ ਖ਼ਬਰ ਰਮਨ ਬਹਿਲ ਵਲੋਂ ਕਿਰਨ ਨਾਲੇ ਦੀ ਸਫ਼ਾਈ ਸ਼ੁਰੂ ਕਰਵਾਈ ਅਗਲੀ ਖ਼ਬਰ ਅਧਿਆਪਕਾ ਨਾਲ ਹੋਈ ਵਧੀਕੀ ਖ਼ਿਲਾਫ਼ ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਵਲੋਂ ਬੀ.ਪੀ.ਈ.ਓ. ਕਾਦੀਆਂ-2 ਦਾ ਪੁਤਲਾ ਸਾੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।