28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਹੈਰੋਇਨ ਪੀਂਦਾ ਨੌਜਵਾਨ ਕਾਬੂ

ਅਜੀਤ ਡੈਸਕ 03-11-2025
ਫਿਰੋਜ਼ਪੁਰ, 2 ਨਵੰਬਰ (ਸੁਖਵਿੰਦਰ ਸਿੰਘ)- ਹੈਰੋਇਨ ਪੀਂਦੇ ਇਕ ਨੌਜਵਾਨ ਨੂੰ ਕਾਬੂ ਕਰਕੇ ਸਿਟੀ ਥਾਣਾ ਫਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਸਿਟੀ ਥਾਣੇ ਦੇ ਹੌਲਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਦੌਰਾਨ-ਏ-ਗਸ਼ਤ ਪੁਲਿਸ ਪਾਰਟੀ ਨੇ ਸ਼ੇਖ਼ਾਂ ਵਾਲੀ ਬਸਤੀ ਦੇ ਟੋਏ ਵਿਚ ਸ਼ੱਕੀ ਹਾਲਾਤ ਵਿਚ ਬੈਠੇ ਨੌਜਵਾਨ ਨੂੰ ਦੇਖਿਆ ਅਤੇ ਜਾ ਕੇ ਨਾ ਪਤਾ ਪੁੱਛਿਆ ਅਤੇ ਉਸ ਨੇ ਮੰਨਿਆ ਕਿ ਉਹ ਹੈਰੋਇਨ ਪੀ ਰਿਹਾ ਹੈ | ਹੌਲਦਾਰ ਗੁਰਵਿੰਦਰ ਸਿੰਘ ਨੇ ਅਸ਼ੋਕ ਪੁੱਤਰ ਚੰਨਾ ਵਾਸੀ ਪਿੰਡ ਕੁੰਡੇ ਥਾਣਾ ਸਦਰ ਫਿਰੋਜ਼ਪੁਰ ਨੂੰ ਸਿਲਵਰ ਪੇਪਰ ਅਤੇ ਲਾਈਟਰ ਸਮੇਤ ਕਾਬੂ ਕਰਕੇ 21 ਐਨ.ਡੀ.ਪੀ.ਐੱਸ. ਐਕਟ ਤਹਿਤ ਸਿਟੀ ਥਾਣਾ ਫਿਰੋਜ਼ਪੁਰ ਵਿਚ ਮੁਕਦਮਾ ਦਰਜ ਕੀਤਾ |

ਪਿਛਲੀ ਖ਼ਬਰ ਹਾਈਵੇ ਉੱਤੇ ਨਾਜਾਇਜ਼ ਡੈਕੋਰੇਸ਼ਨ ਅਤੇ ਹੋਰਡਿੰਗਾਂ ਵਿਰੁੱਧ ਨੈਸ਼ਨਲ ਹਾਈਵੇ ਅਥਾਰਿਟੀ ਕਰੇ ਸਖ਼ਤ ਕਾਰਵਾਈ-ਫੁਰਮਾਨ ਸਿੰਘ... ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।