08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਪਿ੍ੰਸੀਪਲ ਡਾ. ਸੁਨੀਤਾ ਕੌਸ਼ਲ ਸਟੇਟ ਐਵਾਰਡੀ ਦਾ ਵਿਸ਼ੇਸ਼ ਸਨਮਾਨ <br/>

ਸਟੇਟ ਐਵਾਰਡੀ ਪਿ੍ੰ. ਡਾ. ਸੁਨੀਤਾ ਕੌਸ਼ਲ ਨੂੰ ਸਨਮਾਨਿਤ ਕਰਦੇ ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਹੋਰ | ਅਜੀਤ ਤਸਵੀਰ <br/> 22-10-2025
ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)-ਸ੍ਰੀਮਤੀ ਡਾ. ਸੁਨੀਤਾ ਕੌਸ਼ਲ ਪਿ੍ੰਸੀਪਲ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੂੰ ਸਟੇਟ ਐਵਾਰਡ ਮਿਲਣ ਉਪਰੰਤ ਸਾਬਕਾ ਕੈਬਨਿਟ ਮੰਤਰੀ ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਆਪਣੀ ਰਿਹਾਇਸ਼ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸ: ਬਾਜਵਾ ਨੇ ਕਿਹਾ ਕਿ ਪਿ੍ੰਸੀਪਲ ਡਾ. ਕੌਸ਼ਲ ਇਕ ਬਹੁਤ ਹੀ ਮਿਹਨਤੀ ਅਧਿਕਾਰੀ ਹਨ, ਜਿਨਾਂ ਨੇ ਸਟੇਟ ਐਵਾਰਡ ਹਾਸਲ ਕਰਕੇ ਕਾਦੀਆਂ ਦਾ ਨਾਂਅ ਪੂਰੇ ਪੰਜਾਬ ਵਿਚ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਪਿ੍ੰਸੀਪਲ ਡਾ. ਕੌਸ਼ਲ ਨੇ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਸਕੂਲ ਦਾ ਬਹੁਪੱਖੀ ਵਿਕਾਸ ਕੀਤਾ ਹੈ ਤੇ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ | ਇਲਾਕੇ ਦੇ ਵਿਦਿਆਰਥੀਆਂ ਨੂੰ ਪੜ੍ਹਾਈ 'ਚ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ ਹੈ | ਇਸ ਮੌਕੇ ਨਰਿੰਦਰ ਭਾਟੀਆ ਸਾਬਕਾ ਪ੍ਰਧਾਨ ਨਗਰ ਕੌਂਸਲ ਕਾਦੀਆਂ, ਲਾਲ ਚੰਦ ਰਿਟਾਇਰਡ ਸੀਨੀਅਰ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਤੇ ਸ਼੍ਰੀ ਰਕੇਸ਼ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੜ੍ਹ ਦੀ ਭਿਆਨਕ ਮਾਰ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾਏ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਬਿਰਧ ਆਸ਼ਰਮ ਤੇ ਚਿਲਡਰਨ ਹੋਮ ਪਹੁੰਚ ਕੇ ਬਜ਼ੁਰਗਾਂ ਤੇ ਬੱਚਿਆਂ ਨਾਲ ਦੀਵਾਲੀ ਦੀਆਂ ਖ਼ੁਸ਼ੀਆਂ ਕੀਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।