08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਵਿਸ਼ੇਸ਼ ਵਾਤਾਵਰਨ ਜਾਗਰੂਕਤਾ ਸਮਾਗਮ <br/>

ਸਮਾਗਮ ਦੌਰਾਨ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦੇ ਸਾਧਵੀ ਸਮੀਧਾ ਭਾਰਤੀ | ਅਜੀਤ ਤਸਵੀਰ <br/> 22-10-2025
ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)-ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਬਟਾਲਾ ਆਸ਼ਰਮ ਵਿਚ ਇਸ ਸਾਲ Tਗ੍ਰੀਨ ਦੀਵਾਲੀU ਮੌਕੇ ਇਕ ਵਿਸ਼ੇਸ਼ ਵਾਤਾਵਰਨ ਜਾਗਰੂਕਤਾ ਸਮਾਗਮ ਕਰਵਾਇਆ ਗਿਆ, ਜਿਸ ਦਾ ਮਕਸਦ ਸਮਾਜ ਨੂੰ ਪ੍ਰਦੂਸ਼ਣ-ਮੁਕਤ, ਸਾਫ਼-ਸੁਥਰੀ ਤੇ ਹਰਿਆਲੀ ਨਾਲ ਭਰਪੂਰ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨਾ ਸੀ ਤਾਂ ਜੋ ਤਿਉਹਾਰ ਦੀਆਂ ਖੁਸ਼ੀਆਂ ਕੁਦਰਤ ਦੀ ਮੁਸਕਾਨ ਨਾਲ ਸਾਂਝੀਆਂ ਕੀਤੀਆਂ ਜਾ ਸਕਣ | ਸਮਾਗਮ ਦੌਰਾਨ ਸੰਸਥਾਨ ਨੇ ਆਪਣੇ Tਸੰਰਕਸ਼ਣU ਪ੍ਰੋਜੈਕਟ ਦੇ ਤਹਿਤ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਦੀਵਾਲੀ ਸਿਰਫ਼ ਰੌਸ਼ਨੀ ਦਾ ਨਹੀਂ, ਸਚੇਤਨਾ ਦਾ ਤਿਉਹਾਰ ਹੈ | ਸਤਿਸੰਗ ਦੌਰਾਨ ਸਾਧਵੀ ਸਮੀਧਾ ਭਾਰਤੀ ਨੇ ਦੱਸਿਆ ਕਿ ਅੱਜ ਪ੍ਰਦੂਸ਼ਣ, ਸ਼ੋਰ ਅਤੇ ਕੂੜੇ ਦੀ ਸਮੱਸਿਆ ਸਾਡੇ ਜੀਵਨ ਦਾ ਹਿੱਸਾ ਬਣ ਚੁੱਕੀ ਹੈ, ਜੇ ਅਸੀਂ ਹੁਣ ਵੀ ਨਹੀਂ ਜਾਗੇ ਤਾਂ ਆਉਣ ਵਾਲੇ ਸਮੇਂ ਵਿਚ ਕੁਦਰਤ ਦਾ ਸੰਤੁਲਨ ਖ਼ਤਰੇ ਵਿਚ ਪੈ ਸਕਦਾ ਹੈ | Tਗ੍ਰੀਨ ਦੀਵਾਲੀU ਦਾ ਸੁਨੇਹਾ ਸਿਰਫ਼ ਇਕ ਦਿਨ ਲਈ ਨਹੀਂ, ਬਲਕਿ ਪੂਰੇ ਸਾਲ ਲਈ ਇਕ ਵਾਤਾਵਰਨ-ਸੰਵੇਦਨਸ਼ੀਲ ਜੀਵਨਸ਼ੈਲੀ ਅਪਣਾਉਣ ਦੀ ਅਪੀਲ ਹੈ | ਇਸ ਮੌਕੇ ਸਾਰਿਆਂ ਨੇ ਸਾਂਝੇ ਤੌਰ 'ਤੇ ਇਹ ਸੰਕਲਪ ਲਿਆ ਕਿ ਉਹ ਇਸ ਵਾਰ ਦੀਵਾਲੀ ਬਿਨ੍ਹਾਂ ਪਟਾਕਿਆਂ, ਬਿਨ੍ਹਾਂ ਪ੍ਰਦੂਸ਼ਣ ਤੇ ਬਿਨ੍ਹਾਂ ਫ਼ਜ਼ੂਲਖ਼ਰਚੀ ਦੇ ਮਨਾਉਣਗੇ | ਸਮਾਗਮ ਦੇ ਅੰਤ ਵਿਚ ਮੌਜ਼ੂਦ ਸਾਰੇ ਵਾਤਾਵਰਨ ਪ੍ਰੇਮੀਆਂ ਨੇ ਇਹ ਸਹੁੰ ਲਈ ਕਿ ਉਹ ਜਲ ਸਰੋਤਾਂ ਦੀ ਰੱਖਿਆ ਕਰਨਗੇ, ਬੂਟੇ ਲਗਾਉਣ ਨੂੰ ਆਪਣੀ ਰੋਜ਼ਾਨਾ ਦੀ ਆਦਤ ਬਣਾਉਣਗੇ ਅਤੇ ਸਾਫ਼ ਤੇ ਹਰਿਆ ਭਾਰਤ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਦੇਣਗੇ |

ਪਿਛਲੀ ਖ਼ਬਰ ਅਨੁਸੂਚਿਤ ਜਾਤੀ ਉਮੀਦਵਾਰਾਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ 27 ਨੂੰ <br/> ਅਗਲੀ ਖ਼ਬਰ ਕੰਪਿਊਟਰ ਓਪਰੇਟਰ ਤੇ ਸਕਿਉਰਿਟੀ ਗਾਰਡਾਂ ਦੀ 24 ਨੰੂ ਹੋਵੇਗੀ ਇੰਟਰਵਿਊ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।