08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕੰਪਿਊਟਰ ਓਪਰੇਟਰ ਤੇ ਸਕਿਉਰਿਟੀ ਗਾਰਡਾਂ ਦੀ 24 ਨੰੂ ਹੋਵੇਗੀ ਇੰਟਰਵਿਊ

ਅਜੀਤ ਡੈਸਕ 22-10-2025
ਗੁਰਦਾਸਪੁਰ, 21 ਅਕਤੂਬਰ (ਅਸ਼ੋਕ ਸ਼ਰਮਾ)-ਵਧੀਕ ਡਿਪਟੀ ਕਮਿਸ਼ਨਰ ਡਾ: ਹਰਜਿੰਦਰ ਸਿੰਘ ਬੇਦੀ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੰੂ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਰੁਜ਼ਗਾਰ ਮੇਲੇ ਧੜਾਧੜ ਲਗਾਏ ਜਾ ਰਹੇ ਹਨ | ਇਸ ਸਬੰਧੀ ਜ਼ਿਲ੍ਹਾ ਰੁਜ਼ਗਾਰ ਅਫਸਰ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ 24 ਅਕਤੂਬਰ ਨੰੂ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਵਕਫ ਬੋਰਡ ਜੋ ਪੰਜਾਬ ਸਰਕਾਰ ਦੇ ਅਧੀਨ ਕੰਮ ਕਰਦਾ ਹੈ, ਵਿਚ ਇਕ ਕੰਪਿਊਟਰ ਓਪਰੇਟਰ ਦੀ ਖਾਲੀ ਅਸਾਮੀ ਲਈ ਇੰਟਰਵਿਊ ਰੱਖੀ ਗਈ ਹੈ | ਜਿਸ ਦੀ ਯੋਗਤਾ 12ਵੀਂ ਜਾਂ ਗਰੈਜੂਏਸ਼ਨ ਰੱਖੀ ਗਈ ਹੈ ਤੇ ਪ੍ਰਾਰਥੀ ਨੰੂ ਐਮ.ਐਸ. ਵਰਡ ਤੇ ਐਮ.ਐਸ. ਐਕਸਲ ਦੀ ਸਮਝ ਹੋਣੀ ਚਾਹੀਦੀ ਹੈ | ਜਦੋਂ ਕਿ ਅੰਗਰੇਜ਼ੀ ਤੇ ਪੰਜਾਬੀ ਦੀ ਟਾਈਪਿੰਗ ਦੀ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ | ਇਸ ਆਸਾਮੀ ਲਈ ਲੜਕੇ ਤੇ ਲੜਕੀਆਂ ਵੀ ਅਪਲਾਈ ਕਰ ਸਕਦੀਆਂ ਹਨ | ਇਸ ਦੇ ਨਾਲ ਹੀ ਰੰਧਾਵਾ ਸਕਿਉਰਿਟੀ ਸਰਵਿਸਿਜ਼ ਲੁਧਿਆਣਾ ਵਾਸਤੇ ਸਕਿਉਰਿਟੀ ਗਾਰਡਾਂ ਦੀ ਆਸਾਮੀ ਲਈ ਵੀ ਇੰਟਰਵਿਊ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਸਕਿਉਰਿਟੀ ਕੰਪਨੀ ਨੰੂ ਸਕਿਉਰਿਟੀ ਗਾਰਡ ਦੀ ਆਸਾਮੀ ਲਈ ਲੜਕੇ ਤੇ ਲੜਕੀਆਂ ਦੀ ਖਾਸ ਜ਼ਰੂਰਤ ਹੈ | ਸਕਿਉਰਿਟੀ ਗਾਰਡਾਂ ਦੀ ਭਰਤੀ ਲਈ ਉਮਰ 22 ਤੋਂ 40 ਸਾਲ ਤੱਕ ਤੇ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਇੰਟਰਵਿਊ 24 ਅਕਤੂਬਰ ਨੰੂ ਸਵੇਰੇ 10 ਵਜੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਗੁਰਦਾਸਪੁਰ ਵਿਖੇ ਹੋਵੇਗੀ |


ਪਿਛਲੀ ਖ਼ਬਰ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਵਿਸ਼ੇਸ਼ ਵਾਤਾਵਰਨ ਜਾਗਰੂਕਤਾ ਸਮਾਗਮ <br/> ਅਗਲੀ ਖ਼ਬਰ ਦੇਸ਼ ਖ਼ਾਤਰ ਜਾਨਾਂ ਵਾਰਨ ਵਾਲੇ ਪੁਲਿਸ ਜਵਾਨਾਂ ਨੂੰ ਗੁਰਦਾਸਪੁਰ ਪੁਲਿਸ ਨੇ ਸ਼ਹੀਦੀ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।