07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਤੇ ਸ਼ਹੀਦਾਂ ਦੇ ਪਰਿਵਾਰਾਂ ਨੇ ਸੈਨਿਕਾਂ ਨਾਲ ਮਨਾਈ ਦੀਵਾਲੀ <br/>

ਸਰਹੱਦ 'ਤੇ ਦੀਵਾਲੀ ਮਨਾਉਂਦੇ ਹੋਏ ਬੀ.ਐਸ.ਐਫ. ਦੇ ਜਵਾਨ | ਤਸਵੀਰ: ਰਕੇਸ਼ ਸ਼ਰਮਾ <br/> 22-10-2025
ਬਮਿਆਲ, 21 ਅਕਤੂਬਰ (ਰਾਕੇਸ਼ ਸ਼ਰਮਾ)-ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਮਨੋਬਲ ਨੂੰ ਵਧਾਉਣ ਲਈ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਤੇ ਸ਼ਹੀਦਾਂ ਦੇ ਪਰਿਵਾਰਾਂ ਨੇ ਇਸ ਦੀਵਾਲੀ 'ਤੇ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਬੀ.ਐਸ.ਐਫ. ਦੀ ਪਹਾੜੀਪੁਰ ਚੌਕੀ ਦਾ ਦੌਰਾ ਕੀਤਾ ਤੇ ਸੈਨਿਕਾਂ ਨੂੰ ਮਠਿਆਈਆਂ, ਮੋਮਬੱਤੀਆਂ, ਪਟਾਕੇ, ਫੁਲਚੜੀਆਂ ਤੇ ਰਾਸ਼ਟਰੀ ਝੰਡਾ ਤਿਰੰਗਾ ਭੇਟ ਕੀਤਾ | ਸਰਹੱਦ ਦਾ ਹਰ ਕੋਨਾ 'ਭਾਰਤ ਮਾਤਾ ਕੀ ਜੈ', 'ਬਹਾਦਰ ਸ਼ਹੀਦਾਂ ਦੀ ਜ਼ਿੰਦਾਬਾਦ' ਤੇ 'ਸੀਮਾ ਸੁਰੱਖਿਆ ਬਲ ਦੀ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਗੂੰਜ ਉੱਠਿਆ | ਇਸ ਮੌਕੇ ਸੀਮਾ ਸੁਰੱਖਿਆ ਬਲ ਦੀ 109 ਬਟਾਲੀਅਨ ਦੇ ਸਹਾਇਕ ਕਮਾਡੈਂਟ ਤੇ ਕੰਪਨੀ ਕਮਾਂਡਰ ਬੀ.ਐਸ. ਮੀਨਾ ਦੀ ਪ੍ਰਧਾਨਗੀ ਹੇਠ ਆਯੋਜਿਤ 'ਦੀਵਾਲੀ ਸਰਹੱਦ ਵਾਲੀ' ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇਸ਼ ਦੀ ਪਹਿਲੀ ਅਜਿਹੀ ਸੰਸਥਾ ਹੈ, ਜਿਸ ਦੇ ਮੈਂਬਰ ਪਿਛਲੇ ਕਈ ਸਾਲਾਂ ਤੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਰਹੱਦ 'ਤੇ ਲੈ ਜਾ ਰਹੇ ਹਨ ਅਤੇ ਸਾਡੇ ਦੇਸ਼ ਦੇ ਬਹਾਦਰ ਸੈਨਿਕਾਂ ਨਾਲ ਦੀਵਾਲੀ, ਹੋਲੀ ਅਤੇ ਰੱਖੜੀ ਵਰਗੇ ਤਿਉਹਾਰ ਮਨਾ ਰਹੇ ਹਨ, ਉਨ੍ਹਾਂ ਦਾ ਮਨੋਬਲ ਵਧਾ ਰਹੇ ਹਨ ਤੇ ਉਨ੍ਹਾਂ ਨੂੰ ਇਹ ਮਹਿਸੂਸ ਕਰਵਾ ਰਹੇ ਹਨ ਕਿ ਅਸੀਂ ਵੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਾਂ | ਇਸ ਮੌਕੇ ਸਹਾਇਕ ਕਮਾਡੈਂਟ ਬੀ.ਐਸ. ਮੀਨਾ ਨੇ ਕੌਂਸਲ ਦੇ ਮੈਂਬਰਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੇਵਾ ਦੇ ਸਾਲਾਂ ਦੌਰਾਨ ਇਹ ਪਹਿਲੀ ਵਾਰ ਹੈ | ਇਸ ਮੌਕੇ ਸਮਾਜ ਸੇਵਕ ਡਾ: ਰਜਿੰਦਰ ਸ਼ਰਮਾ ਅਤੇ ਸੁਮਨ ਸ਼ਰਮਾ, ਇੰਸਪੈਕਟਰ ਆਰ.ਕੇ. ਸ਼ਰਮਾ, ਸਬ ਇੰਸਪੈਕਟਰ ਅਭਿਮਨਿਊ ਸੇਠ, ਸਬ ਇੰਸਪੈਕਟਰ ਜਗਦੀਸ਼ ਪ੍ਰਸ਼ਾਦ, ਏ.ਐਸ.ਆਈ. ਦੀਵਾਨ ਚੰਦ, ਏ.ਐਸ.ਆਈ. ਰਾਮ ਕੁਮਾਰ, ਮਹਿਲਾ ਕਾਂਸਟੇਬਲ ਭਾਰਤੀ ਚੌਧਰੀ ਅਤੇ ਰੂਪਾ ਮੰਡਲ, ਹੈਡ ਕਾਂਸਟੇਬਲ ਜਵਾਹਰ ਸਿੰਘ, ਹੈੱਡ ਕਾਂਸਟੇਬਲ (ਜੀ) ਐਫ. ਤਾਨਾ, ਹੈੱਡ ਕਾਂਸਟੇਬਲ ਗੁਰਜਿੰਦਰ ਸਿੰਘ, ਕਾਂਸਟੇਬਲ ਮੁਕੇਸ਼ ਕੁਮਾਰ, ਅਜੈ ਕੁਮਾਰ, ਹਜ਼ਾਰੀ ਲਾਲ, ਗਣੇਸ਼ ਕਿਰੋਜੀ, ਸੁਨੀਲ ਕੁਮਾਰ ਤੇ ਰਵਿੰਦਰ ਕੁਮਾਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਪੰਜਾਬ ਪੁਲਿਸ ਦਾ ਬਹਾਦਰੀ ਤੇ ਕੁਰਬਾਨੀ ਨਾਲ ਭਰਿਆ ਇਕ ਸ਼ਾਨਦਾਰ ਇਤਿਹਾਸ-ਐਸ.ਪੀ. ਮਨੋਜ ਠਾਕੁਰ <br/> ਅਗਲੀ ਖ਼ਬਰ ਕੈਂਟ ਸਟੇਸ਼ਨ ਰਿਜ਼ਰਵੇਸ਼ਨ ਕਾਊਾਟਰ ਦੇ ਬਾਹਰ ਬੇਹੋਸ਼ ਪਏ ਵਿਅਕਤੀ ਦੀ ਇਲਾਜ ਦੌਰਾਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।