ਪਠਾਨਕੋਟ, 21 ਅਕਤੂਬਰ (ਵਿਨੋਦ)-ਕੈਂਟ ਰੇਲਵੇ ਸਟੇਸ਼ਨ ਰਿਜ਼ਰਵੇਸ਼ਨ ਕਾਊਾਟਰ ਦੇ ਬਾਹਰ ਇਕ ਅਣਪਛਾਤਾ ਵਿਅਕਤੀ ਬੇਹੋਸ਼ ਪਾਇਆ ਗਿਆ | ਸੂਚਨਾ ਮਿਲਣ 'ਤੇ ਪਠਾਨਕੋਟ ਕੈਂਟ ਜੀ.ਆਰ.ਪੀ. ਚੌਕੀ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਤੇ ਵਿਅਕਤੀ ਨੂੰ ਸਿਵਲ ਹਸਪਤਾਲ ਪਠਾਨਕੋਟ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਜੀ.ਆਰ.ਪੀ. ਚੌਕੀ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ | ਲਾਸ਼ ਨੂੰ ਪਹਿਚਾਣ ਵਾਸਤੇ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਿਆ ਗਿਆ ਹੈ | ਜੇਕਰ ਇਸ ਸਮੇਂ ਦੇ ਅੰਦਰ ਕੋਈ ਪਰਿਵਾਰਕ ਮੈਂਬਰ ਜਾਂ ਜਾਣਕਾਰ ਸਾਹਮਣੇ ਨਹੀਂ ਆਉਂਦਾ ਹੈ, ਤਾਂ ਸਰਕਾਰੀ ਪ੍ਰਕਿਰਿਆਵਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਜਾਵੇਗਾ | ਜੀ.ਆਰ.ਪੀ. ਨੇ ਧਾਰਾ 194 ਬੀ.ਐਨ.ਐਸ.ਐਸ. ਦੇ ਤਹਿਤ ਮਾਮਲਾ ਦਰਜ ਕਰਕੇ ਘਟਨਾ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ |