07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪ੍ਰਤਾਪ ਵਰਲਡ ਸਕੂਲ ਦੇ ਪ੍ਰਾਇਮਰੀ ਵਿੰਗ ਨੇ ਮਨਾਇਆ ਦੀਵਾਲੀ ਦਾ ਤਿਉਹਾਰ <br/>

ਅਜੀਤ ਡੈਸਕ 22-10-2025
ਪਠਾਨਕੋਟ, 21 ਅਕਤੂਬਰ (ਸੰਧੂ)-ਦੀਵਾਲੀ ਮੌਕੇ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ ਪ੍ਰਾਇਮਰੀ ਵਿੰਗ ਵਿਚ ਖ਼ੁਸ਼ੀ ਤੇ ਉਤਸ਼ਾਹ ਦਾ ਮਾਹੌਲ ਰਿਹਾ, ਕਿਉਂਕਿ ਛੋਟੇ ਬੱਚਿਆਂ ਨੇ ਰੰਗੀਨ ਨਾਚ ਪ੍ਰਦਰਸ਼ਨਾਂ, ਸੁਰੀਲੇ ਗੀਤਾਂ ਤੇ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਰੌਸ਼ਨੀਆਂ ਦੇ ਤਿਉਹਾਰ ਨੂੰ ਮਨਾਇਆ | ਨਰਸਰੀ ਤੋਂ ਲੈ ਕੇ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਤੇ ਖ਼ੁਸ਼ੀ ਨਾਲ ਹਿੱਸਾ ਲਿਆ | ਸਕੂਲ ਦੇ ਮਾਹੌਲ ਨੂੰ ਰੰਗਾਂ, ਮੁਸਕਰਾਹਟਾਂ ਤੇ ਸਕਾਰਾਤਮਿਕਤਾ ਨਾਲ ਭਰ ਦਿੱਤਾ | ਬੱਚਿਆਂ ਦੇ ਪ੍ਰਦਰਸ਼ਨਾਂ ਨੇ ਸਟੇਜ ਪ੍ਰਦਰਸ਼ਨਾਂ ਰਾਹੀਂ ਸੱਭਿਆਚਾਰਕ ਸਿੱਖਿਆ ਦੇ ਮਹੱਤਵ ਤੇ ਵਿਸ਼ਵਾਸ, ਪ੍ਰਗਟਾਵੇ ਤੇ ਟੀਮ ਵਰਕ ਦੇ ਵਿਕਾਸ ਨੂੰ ਉਜਾਗਰ ਕੀਤਾ | ਇਸ ਮੌਕੇ ਬੋਲਦਿਆਂ ਪ੍ਰਤਾਪ ਵਰਲਡ ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਨੇ ਕਿਹਾ ਕਿ ਪੀ.ਡਬਲਯੂ.ਐਸ. ਵਿਖੇ ਸਾਡਾ ਮੰਨਣਾ ਹੈ ਕਿ ਤਿਉਹਾਰ ਸਿਰਫ਼ ਜਸ਼ਨ ਨਹੀਂ ਹਨ, ਸਗੋਂ ਉਹ ਮੌਕੇ ਹਨ, ਜੋ ਬੱਚਿਆਂ ਨੂੰ ਜੀਵਨ ਕਦਰਾਂ-ਕੀਮਤਾਂ ਤੇ ਚਰਿੱਤਰ ਨਿਰਮਾਣ ਸਿੱਖਾਉਂਦੇ ਹਨ | ਡਾਇਰੈਕਟਰ ਓਸ਼ਿਨ ਮਹਾਜਨ ਨੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਵਿਚ ਸਾਂਝਾਕਰਨ, ਹਮਦਰਦੀ ਤੇ ਸੱਭਿਆਚਾਰਕ ਮਾਣ ਦੀ ਭਾਵਨਾ ਪੈਦਾ ਕਰਦੇ ਹਨ |
ਪ੍ਰਾਇਮਰੀ ਵਿੰਗ ਦੀ ਪਿ੍ੰਸੀਪਲ ਜੀਟਾ ਗੋਵਿੰਦਨ ਨੇ ਕਿਹਾ ਕਿ ਸਾਡੇ ਛੋਟੇ ਬੱਚਿਆਂ ਨੇ ਨਾ ਸਿਰਫ਼ ਦੀਵਾਲੀ ਮਨਾਈ ਬਲਕਿ ਇਸ ਤਿਉਹਾਰ ਦੇ ਡੂੰਘੇ ਸੰਦੇਸ਼ ਨੂੰ ਵੀ ਸਮਝਿਆ-ਦਿਆਲਤਾ, ਏਕਤਾ ਤੇ ਸਕਾਰਾਤਮਿਕਤਾ | ਪਿ੍ੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇੰਨੇ ਵਿਸ਼ਵਾਸ ਨਾਲ ਸਟੇਜ 'ਤੇ ਪ੍ਰਦਰਸ਼ਨ ਕਰਦੇ ਦੇਖਣਾ ਬਹੁਤ ਹੀ ਦਿਲ ਨੂੰ ਛੂਹ ਲੈਂਦਾ ਹੈ |

ਪਿਛਲੀ ਖ਼ਬਰ ਜ਼ਿਲ੍ਹਾ ਮੀਡੀਆ ਇੰਚਾਰਜ ਅਸ਼ੋਕ ਕੁਮਾਰ ਨੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨਾਲ ਕੀਤੀ... ਅਗਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਪਠਾਨਕੋਟ ਵਿਖੇ ਬੰਦੀ ਛੋੜ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।