07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/>

ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਖੇ ਪ੍ਰੋਗਰਾਮ ਦੌਰਾਨ ਹਾਜ਼ਰ ਪਿ੍ੰਸੀਪਲ ਤੇ ਸਟਾਫ਼ | ਤਸਵੀਰ: ਸੰਧੂ <br/> 22-10-2025
ਪਠਾਨਕੋਟ, 21 ਅਕਤੂਬਰ (ਸੰਧੂ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਖੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਕਾਲਜ ਦੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਤੇ ਪ੍ਰਬੰਧਕ ਕਮੇਟੀ ਸੰਤੋਸ਼ ਯੋਗੀ ਸੇਠ, ਇੰਦਰਾ ਭੰਡਾਰੀ ਅਤੇ ਅੰਜਲੀ ਸ਼ਮੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਦੌਰਾਨ ਵਿਦਿਆਰਥਣਾਂ ਨੇ ਵਿਹੜੇ ਵਿਚ ਰੰਗੋਲੀ ਬਣਾਈ ਤੇ ਮੰਦਿਰ ਨੂੰ ਸਜਾਇਆ | ਸਮਾਗਮ ਵਿਚ ਵਾਤਾਵਰਨ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨੀ ਲਈ ਸ਼ੀਸ਼ੇ ਦੀ ਪੇਂਟਿੰਗ, ਪੱਥਰ ਦੀ ਪੇਂਟਿੰਗ, ਰੱਸੀ ਦੀ ਟੋਕਰੀ ਤੇ ਜੂਟ ਦੀ ਟੋਕਰੀ ਆਦਿ ਚੀਜ਼ਾਂ ਤਿਆਰ ਕੀਤੀਆਂ | ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ | ਇਸ ਦੇ ਨਾਲ ਗ੍ਰਹਿ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਨੇ ਆਪਣਾ ਫੂਡ ਫ਼ੈਸਟੀਵਲ ਵੀ ਆਯੋਜਿਤ ਕੀਤਾ | ਜਿਸ 'ਚ ਉਨ੍ਹਾਂ ਨੇ ਬਹੁਤ ਸਾਰੇ ਸੁਆਦੀ ਪਕਵਾਨ ਤਿਆਰ ਕੀਤੇ ਤੇ ਆਪਣੀਆਂ ਕਲਾਕਿ੍ਤੀਆਂ ਪ੍ਰਦਰਸ਼ਿਤ ਕੀਤੀਆਂ | ਇਸ ਮੌਕੇ ਡਾ: ਬੀਨਾ ਮਿਸ਼ਰਾ, ਨਿਹਾਰਿਕਾ ਬਿੱਟੂ ਅਗਰਵਾਲ, ਸੀਮਾ ਮਨਚੰਦਾ, ਉਰਮਿਲ ਭਸੀਨ, ਸ਼ਾਲਿਨੀ ਮਹਾਜਨ, ਡਾ: ਵੰਦਨਾ, ਡਾ: ਅਰਪਨਾ, ਪ੍ਰੋ: ਗੁਰਮੀਤ ਕੌਰ, ਪ੍ਰੋ: ਰੀਤੀ ਮਹਾਜਨ, ਪ੍ਰੋ: ਰਿੰਕੀ ਬਾਲਾ, ਪ੍ਰੋ: ਮਨੋਜ ਗੁਪਤਾ, ਪ੍ਰੋ: ਸੋਨਾਲੀ ਮਹਾਜਨ ਅਤੇ ਸਾਰਿਆਂ ਦੇ ਲੈਕਚਰਾਰ ਕਲਾਸ ਮੌਜੂਦ ਸਨ |

ਪਿਛਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਵਲੋਂ ਫਰੈਸ਼ਰ ਪਾਰਟੀ <br/> ਅਗਲੀ ਖ਼ਬਰ ਗ੍ਰੀਨਲੈਂਡ ਪਬਲਿਕ ਸਕੂਲ ਨੇ ਦੀਵਾਲੀ ਦਾ ਪਵਿੱਤਰ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।