03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬਜਰੰਗ ਨਾਟਕ ਕਲੱਬ ਵਲੋਂ ਕੀਤਾ ਰਾਮ ਲੀਲ੍ਹਾ ਮੰਚਨ

ਅਜੀਤ ਡੈਸਕ 25-09-2025
ਪਠਾਨਕੋਟ, 24 ਸਤੰਬਰ (ਸੰਧੂ)-ਬਜਰੰਗ ਨਾਟਕ ਕਲਬ ਵਲੋਂ ਰਵਿੰਦਰ ਸਿੰਘ ਠਾਕੁਰ ਤੇ ਪ੍ਰਧਾਨ ਕੁਲਵੰਤ ਰਾਏ ਦੀ ਪ੍ਰਧਾਨਗੀ ਹੇਠ ਸਥਾਨਕ ਮੁਹੱਲਾ ਜੰਦਰੀਆ ਵਿਖੇ ਕਰਵਾਈ ਗਈ 25ਵੀਂ ਰਾਮ ਲੀਲ੍ਹਾ ਦੀ ਦੂਸਰੀ ਰਾਤ ਤੜਕਾ ਵੱਧ ਤੇ ਸੀਤਾ ਸਵਯੰਵਰ ਦੇ ਨਾਲ ਸੰਪੰਨ ਹੋਈ | ਉਦਘਾਟਨੀ ਸਮਾਗਮ 'ਚ 'ਆਪ' ਆਗੂ ਦੀਪਕ ਸ਼ਰਮਾ, ਭਾਜਪਾ ਉੱਤਰੀ ਮੰਡਲ ਦੇ ਪ੍ਰਧਾਨ ਸੀ.ਏ. ਨਿਪੁਨ ਗੁਪਤਾ, ਯੂਥ ਕਾਂਗਰਸ ਆਗੂ ਐਡਵੋਕੇਟ ਅਭੈ ਸ਼ਰਮਾ ਹਾਜ਼ਰ ਸਨ ਤੇ ਰੀਬਨ ਕੱਟ ਕੇ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ | ਅੰਤ 'ਚ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਮਨ ਪਨਸੋਤਰਾ, ਆਕਾਸ਼ ਸ਼ਰਮਾ, ਦੀਪ ਮਹਿਰਾ, ਰਮੇਸ਼ ਕੁਮਾਰ, ਮਹੇਸ਼ ਕੁਮਾਰ, ਸੁਦਰਸ਼ਨ ਮਹਾਜਨ, ਲੋਕੇਸ਼ ਵਡੈਹਰਾ, ਪੰਕਜ ਅਤੇ ਅਰੁਣ ਮੌਜੂਦ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪਠਾਨਕੋਟ ਦੇ ਕਾਂਗਰਸ ਪ੍ਰਧਾਨ ਦੇ ਤਾਜ ਲਈ ਕਾਂਗਰਸੀ ਆਗੂਆਂ 'ਚ ਲੱਗੀ ਦੌੜ ਅਗਲੀ ਖ਼ਬਰ ਐਸ.ਐਸ. ਬਾਜਵਾ ਸਕੂਲ ਕਾਦੀਆਂ ਦੇ ਰਮਨਪ੍ਰੀਤ ਸਿੰਘ ਨੂੰ ਮਾਰਵਲ ਆਫ਼ ਸਹੋਦਿਆ ਟਰਾਫ਼ੀ ਨਾਲ ਸਨਮਾਨਿਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।