03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਿਹਤ ਵਿਭਾਗ ਦੀ ਟੀਮ ਵਲੋਂ ਕੋਟਪਾ ਐਕਟ ਤਹਿਤ 25 ਦੁਕਾਨਦਾਰਾਂ ਦੇ ਚਲਾਨ ਕੱਟੇ

ਅਜੀਤ ਡੈਸਕ 25-09-2025
ਸ਼ਾਹਪੁਰ ਕੰਢੀ, 24 ਸਤੰਬਰ (ਰਣਜੀਤ ਸਿੰਘ)-ਸਿਹਤ ਵਿਭਾਗ ਦੀ ਟੀਮ ਵਲੋਂ ਸੀਨੀਅਰ ਡਾਕਟਰ ਡੀ.ਐਨ. ਚੌਧਰੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਨਾ ਨਾ ਕਰਨ ਵਾਲੇ 25 ਦੁਕਾਨਦਾਰਾਂ ਦੇ ਚਲਾਨ ਕੱਟ ਕੇ ਨਕਦ ਜੁਰਮਾਨਾ ਵਸੂਲਿਆ | ਡਾਕਟਰ ਡੀ.ਐਨ. ਚੌਧਰੀ ਨੇ ਦੱਸਿਆ ਕਿ ਜਿਹੜਾ ਦੁਕਾਨਦਾਰ ਤੰਬਾਕੂ ਯੁਕਤ ਸਮਾਨ ਵੇਚਦਾ ਹੈ, ਉਸ ਕੋਲ ਵਿਭਾਗ ਵਲੋਂ ਜਾਰੀ ਕੀਤਾ ਲਾਇਸੈਂਸ ਹੋਣਾ ਲਾਜ਼ਮੀ ਹੈ | ਕੋਈ ਵੀ ਦੁਕਾਨਦਾਰ 18 ਸਾਲ ਦੀ ਉਮਰ ਤੋਂ ਘੱਟ ਵਿਅਕਤੀ ਨੰੂ ਤੰਬਾਕੂ ਯੁਕਤ ਸਮਾਨ ਨਹੀਂ ਵੇਚ ਸਕਦਾ | ਹਰੇਕ ਦੁਕਾਨਦਾਰ ਨੰੂ ਸਿਹਤ ਵਿਭਾਗ ਵਲੋਂ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਦੁਕਾਨ ਦੇ ਬਾਹਰ ਬੋਰਡ ਲਗਾਏ ਕਿ ਤੰਬਾਕੂਨੋਸ਼ੀ ਸਿਹਤ ਲਈ ਹਾਨੀਕਾਰਕ ਹੈ | ਕੋਈ ਵਿਅਕਤੀ ਦੁਕਾਨ ਜਾਂ ਪਬਲਿਕ ਥਾਂ 'ਤੇ ਖੜੋ ਕੇ ਸਿਗਰਟ ਬੀੜੀ ਨਹੀਂ ਪੀ ਸਕਦਾ | ਦੁਕਾਨਦਾਰ ਡੱਬੀ ਖੋਲ ਕੇ ਸਿਗਰਟ ਨਹੀਂ ਵੇਚ ਸਕਦੇ | ਜਿਹੜੇ ਦੁਕਾਨਦਾਰ ਦੋਸ਼ੀ ਪਾਏ ਗਏ ਉਨ੍ਹਾਂ ਦੇ ਚਲਾਨ ਕੱਟ ਕੇ ਜੁਰਮਾਨਾ ਵਸੂਲਿਆ ਹੈ | ਇਸ ਮੌਕੇ ਉਨ੍ਹਾਂ ਨਾਲ ਅਰਨ ਕੁਮਾਰ, ਸੁਮਿਤ ਕੁਮਾਰ, ਦਰਸ਼ਨ ਸਿੰਘ ਅਤੇ ਪੈਸਕੋ ਜਵਾਨ ਹਾਜ਼ਰ ਸਨ |
ਪਿਛਲੀ ਖ਼ਬਰ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵਲੋਂ ਡੀ.ਸੀ. ਨੂੰ ਮੰਗ ਪੱਤਰ ਅਗਲੀ ਖ਼ਬਰ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡ ਪੱਖੋਚੱਕ ਵਿਖੇ ਆਮ ਇਜਲਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।