02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਵਿਆਹੁਤਾ ਔਰਤ ਨੇ ਜ਼ਹਿਰੀਲੀ ਵਸਤੂ ਖਾ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

ਅਜੀਤ ਡੈਸਕ 25-09-2025
ਸ਼ਾਹਪੁਰ ਕੰਢੀ, 24 ਸਤੰਬਰ (ਰਣਜੀਤ ਸਿੰਘ)-ਪਿੰਡ ਛੰਨੀ ਮੁਆਲਾ ਦੀ ਇਕ ਔਰਤ ਨੇ ਪਿਛਲੀ ਰਾਤ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਲੜਕੀ ਦੇ ਭਰਾ ਰਾਹੁਲ ਸਿੰਘ ਨੇ ਥਾਣਾ ਸ਼ਾਹਪੁਰ ਕੰਢੀ ਵਿਖੇ ਬਿਆਨ ਦਰਜ ਕਰਵਾਏ ਕਿ 8 ਸਾਲ ਪਹਿਲਾਂ ਉਸ ਦੀ ਭੈਣ ਦਾ ਵਿਆਹ ਹਰਦੀਪ ਸਿੰਘ ਨਾਲ ਹੋਇਆ ਸੀ | ਉਸ ਦੇ 2 ਪੁੱਤਰ ਵੀ ਹਨ | ਪਰ ਉਹ ਕੱੁਝ ਬਿਮਾਰ ਰਹਿੰਦੀ ਸੀ | ਜਿਸ ਕਾਰਨ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ | ਬੀਤੀ ਰਾਤ ਜਦੋਂ ਘਰ ਵਾਲੇ ਪਿੰਡ ਵਿਚ ਹੁੰਦੀ ਰਾਮ ਲੀਲ੍ਹਾ ਦੇਖਣ ਗਏ ਤਾਂ ਉਸ ਨੇ ਪਿੱਛੋਂ ਕੋਈ ਜ਼ਹਿਰੀਲੀ ਵਸਤੂ ਖਾ ਲਈ | ਜਦੋਂ ਘਰਵਾਲੇ ਵਾਪਸ ਆਏ ਤਾਂ ਉਸ ਦੀ ਹਾਲਤ ਗੰਭੀਰ ਨੰੂ ਦੇਖਦੇ ਹੋਏ ਹਸਪਤਾਲ ਲੈ ਗਏ | ਜਿੱਥੇ ਉਸ ਦੀ ਮੌਤ ਹੋ ਗਈ | ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਬੀ.ਐਨ.ਐਸ. ਦੀ ਧਾਰਾ 194 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸੁਜਾਨਪੁਰ ਹਲਕੇ ਦੇ ਪਹਿਲੇ ਵਿਧਾਇਕ ਪ੍ਰਧਾਨ ਚਮਨ ਲਾਲ ਦੀ ਬਰਸੀ 'ਤੇ ਖ਼ੂਨਦਾਨ ਕੈਂਪ ਅਗਲੀ ਖ਼ਬਰ ਕਾਂਗਰਸ ਪਾਰਟੀ ਹਾਈਕਮਾਂਡ ਦੀਆਂ ਹਦਾਇਤਾਂ ਅਨੁਸਾਰ ਪਿੰਡ ਪੱਧਰ 'ਤੇ ਬੂਥ ਕਮੇਟੀਆਂ ਦਾ ਗਠਨ ਕੀਤਾ ਜਾ ਰਿਹੈ-ਐਡ. ਖੇੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।