27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

35 ਕਰੋੜ 28 ਲੱਖ ਰੁਪਏ ਮਾਰਕਿਟ ਕਮੇਟੀ ਧਾਰੀਵਾਲ ਅਧੀਨ ਆਉਂਦੀਆਂ ਸੜਕਾਂ 'ਤੇ ਖਰਚੇ ਜਾਣਗੇ-ਐਡ. ਸੇਖਵਾਂ <br/>

ਐਡਵੋਕੇਟ ਜਗਰੂਪ ਸਿੰਘ ਸੇਖਵਾਂ ਪਿੰਡ ਪੀਰ ਦੀ ਸੈਨ ਵਿਖੇ ਿਲੰਕ ਸੜਕ ਦਾ ਨੀਂਹ ਪੱਥਰ ਰੱਖਦੇ ਹੋਏ | ਤਸਵੀਰ : ਸਵਰਨ ਸਿੰਘ <br/> 24-09-2025
ਧਾਰੀਵਾਲ, 23 ਸਤੰਬਰ (ਸਵਰਨ ਸਿੰਘ)-ਮਾਰਕਿਟ ਕਮੇਟੀ ਧਾਰੀਵਾਲ ਅਧੀਨ ਆਉਂਦੇ ਵੱਖ-ਵੱਖ ਪਿੰਡ, ਜੋ ਮੰਡੀਆਂ ਨਾਲ ਜੁੜਦੇ ਹਨ, ਦੀਆਂ ਿਲੰਕ ਸੜਕਾਂ ਨੂੰ ਬਣਾਉਣ, ਮੁਰੰਮਤ ਕਰਨ ਤੇ ਚੌੜੇ ਕਰਨ ਨੂੰ ਲੈ ਕੇ 35 ਕਰੋੜ 28 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਕੰਮਾਂ ਦਾ ਨੀਂਹ ਪੱਥਰ 'ਆਪ' ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਰੱਖੇ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਰੀ ਬਰਸਾਤਾਂ ਕਰਕੇ ਵਿਕਾਸ ਕਾਰਜਾਂ 'ਤੇ ਵਿਰਾਮ ਲੱਗ ਗਿਆ ਸੀ, ਪਰ ਹੁਣ ਸਾਰੇ ਪਾਸੇ ਰਿਕਾਰਡਤੋੜ ਵਿਕਾਸ ਕੀਤਾ ਜਾਵੇਗਾ, ਜਿਸ ਵਿਚ ਡਡਵਾਂ ਤੋਂ ਇਲਾਵਾ ਹਲਕਾ ਕਾਦੀਆਂ ਅਧੀਨ ਆਉਂਦੇ ਵੱਡੇ ਸ਼ੈੱਡ ਮਾਰਕਿਟ ਕਮੇਟੀ ਧਾਰੀਵਾਲ, ਮਾਰਕਿਟ ਕਮੇਟੀ ਕਾਹਨੂੰਵਾਨ ਤੇ ਮਾਰਕਿਟ ਕਮੇਟੀ ਕਾਦੀਆਂ ਅੰਦਰ ਉਸਾਰੇ ਜਾਣਗੇ | ਉਨ੍ਹਾਂ ਪੁਰਾਣਾ ਧਾਰੀਵਾਲ ਤੋਂ ਪਿੰਡ ਪੀਰ ਦੀ ਸੈਨ, ਪਿੰਡ ਪੀਰ ਦੀ ਸੈਨ ਦੀ ਫਿਰਨੀ, ਪੀਰ ਦੀ ਸੈਨ ਤੋਂ ਪਿੰਡ ਸੁਜਾਨਪੁਰ, ਪਿੰਡ ਖੁੰਡਾ ਤੋਂ ਮਾਲੀ ਸਮਰਾਏ ਤੱਕ ਦੀਆਂ ਿਲੰਕ ਸੜਕਾਂ ਦੇ ਨੀਂਹ ਪੱਥਰ ਰੱਖੇ | ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਖੁੰਡਾ, ਨੈਸ਼ਨਲ ਐਵਾਰਡੀ ਸਰਪੰਚ ਜਤਿੰਦਰ ਕੌਰ ਖੁੰਡੀ, ਸਰਪੰਚ ਸਿਮਰਦੀਪ ਸਿੰਘ ਪਿੰਡ ਪੀਰ ਦੀ ਸੈਨ, ਯੂਥ ਵਿੰਗ ਹਲਕਾ ਪ੍ਰਧਾਨ ਗੁਰਦੀਪ ਸਿੰਘ ਸੰਧੂ, ਐਸ.ਡੀ.ਓ. ਰਛਪਾਲ ਸਿੰਘ ਢਿੱਲੋਂ, ਸਰਪੰਚ ਮਨਿੰਦਰ ਸਿੰਘ ਸੁਜਾਨਪੁਰ, ਜਤਿੰਦਰ ਜੱਜ ਮਾਲੀ ਸਮਰਾਏ, ਸਰਪੰਚ ਅਿੰਮ੍ਰਤਪਾਲ ਸਿੰਘ ਬੱਲ, ਸਰਪੰਚ ਗੁਰਦੇਵ ਸਿੰਘ, ਨੋਨੀ ਖੋਸਲਾ, ਸਾਹਿਬ ਸਿੰਘ ਦੇਵੀਦਾਸ, ਬਲਵਿੰਦਰ ਸਿੰਘ ਮਾਲੀ ਸਮਰਾ, ਜਸਪਾਲ ਸਿੰਘ ਪਾਲੀ, ਨੰਬਰਦਾਰ ਸਿਵਰਾਜ ਸਿੰਘ, ਹਰਜੀਤ ਸਿੰਘ, ਦਲਜਿੰਦਰ ਸਿੰਘ, ਰਛਪਾਲ ਸਿੰਘ ਸੋਹਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਸੰਗਠਨ ਸਿਰਜਣ ਅਭਿਆਨ' ਤਹਿਤ ਸੀਨੀਅਰ ਕਾਂਗਰਸੀ ਗੁੱਡੂ ਸੇਠ ਵਲੋਂ ਅਬਜ਼ਰਵਰ ਸੋਲੰਕੀ ਨਾਲ ਮੁਲਾਕਾਤ <br/> ਅਗਲੀ ਖ਼ਬਰ ਆਰੀਆ ਮਹਿਲਾ ਕਾਲਜ ਦੇ ਭੂਗੋਲ ਵਿਭਾਗ ਵਲੋਂ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।