27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਆਰੀਆ ਮਹਿਲਾ ਕਾਲਜ ਦੇ ਭੂਗੋਲ ਵਿਭਾਗ ਵਲੋਂ ਸੈਮੀਨਾਰ <br/>

ਅਜੀਤ ਡੈਸਕ 24-09-2025
ਪਠਾਨਕੋਟ, 23 ਸਤੰਬਰ (ਸੰਧੂ)-ਆਰੀਆ ਮਹਿਲਾ ਕਾਲਜ ਦੇ ਭੂਗੋਲ ਵਿਭਾਗ ਵਲੋਂ ਪਿ੍ੰਸੀਪਲ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਤੇ ਵਿਭਾਗ ਮੁਖੀ ਡਾ: ਜਸਲੀਨ ਕੌਰ ਦੀ ਅਗਵਾਈ ਹੇਠ ਕੁ ਪ੍ਰਬੰਧਨ ਤੇ ਪ੍ਰਵਾਸ ਪੰਜਾਬ ਹੜ੍ਹ 2025 ਤੋਂ ਸਿੱਖੋ ਸਬਕ ਵਿਸ਼ੇ 'ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਸੈਮੀਨਾਰ 'ਚ ਉੱਤਰ ਪ੍ਰਦੇਸ਼ ਦੇ ਡੀ.ਡੀ.ਐਮ.ਏ. ਭਾਗਪਤ ਤੋਂ ਜ਼ਿਲ੍ਹਾ ਆਫ਼ਤ ਮਾਹਿਰ ਅਸ਼ਵਨੀ ਕੁਮਾਰ, ਐਸ.ਡੀ.ਐਮ.ਡੀ. ਹਰਿਆਣਾ ਤੋਂ ਪ੍ਰੋਜੈਕਟ ਅਫ਼ਸਰ ਕਿਰਨ, ਹਰਿਆਣਾ ਤੋਂ ਪੱਲਵੀ ਸ਼ਰਮਾ ਤੇ ਅਨੀਤਾ ਠਾਕੁਰ ਨੇ ਆਪਣੇ ਵਿਚਾਰ ਪੇਸ਼ ਕੀਤੇ | ਕਾਲਜ ਪਿ੍ੰਸੀਪਲ ਡਾ: ਗੁਰਮੀਤ ਕੌਰ ਅਤੇ ਡਾ: ਜਸਲੀਨ ਕੌਰ ਨੇ ਵੀ ਇਸ ਵਿਸ਼ੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਸਵੇਰੇ ਸ਼ੁਰੂ ਹੋਏ ਇਸ ਸੈਮੀਨਾਰ ਵਿਚ ਆਨਲਾਈਨ ਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਵਿਚਾਰ-ਵਟਾਂਦਰੇ ਕੀਤੇ ਗਏ | ਸਾਰਿਆਂ ਨੇ ਇਸ ਆਫ਼ਤ ਦੇ ਕਾਰਨ ਅਤੇ ਹੱਲ ਦੱਸੇ | ਕਾਲਜ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਇਸ ਮੌਕੇ ਮੌਜੂਦ ਸਾਰੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ ਤੇ ਮਨੁੱਖਾਂ ਤੇ ਧਰਤੀ ਨੂੰ ਅਜਿਹੀਆਂ ਕੁਦਰਤੀ ਆਫ਼ਤਾਂ ਤੋਂ ਬਚਾਉਣ ਲਈ ਸੰਵੇਦਨਾ ਪ੍ਰਗਟ ਕੀਤੀ ਤੇ ਇਸ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੀਆਂ ਸਾਰੀਆਂ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ |

ਪਿਛਲੀ ਖ਼ਬਰ 35 ਕਰੋੜ 28 ਲੱਖ ਰੁਪਏ ਮਾਰਕਿਟ ਕਮੇਟੀ ਧਾਰੀਵਾਲ ਅਧੀਨ ਆਉਂਦੀਆਂ ਸੜਕਾਂ 'ਤੇ ਖਰਚੇ ਜਾਣਗੇ-ਐਡ. ਸੇਖਵਾਂ <br/> ਅਗਲੀ ਖ਼ਬਰ ਪੀ.ਓ. ਸਟਾਫ਼ ਵਲੋਂ ਭਗੌੜਾ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।