26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕੈਬਨਿਟ ਮੰਤਰੀ ਕਟਾਰੂਚੱਕ ਨੇ ਬਾਰਠ ਸਾਹਿਬ ਤੋਂ ਸੁਕਾਲਗੜ੍ਹ ਤੱਕ ਬਣਾਏ ਜਾਣ ਵਾਲੇ ਮਾਰਗ ਦਾ ਰੱਖਿਆ ਨੀਂਹ ਪੱਥਰ <br/>

ਸਕਾਲਗੜ੍ਹ ਸੜਕ ਦਾ ਉਦਘਾਟਨ ਕਰਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਪਿੰਡ ਦੀ ਮੈਂਬਰ | ਤਸਵੀਰ : ਰਾਜ ਕੁਮਾਰੀ <br/> 24-09-2025
ਨਰੋਟ ਮਹਿਰਾ, 23 ਸਤੰਬਰ (ਰਾਜ ਕੁਮਾਰੀ)-ਪੂਰੇ ਪੰਜਾਬ ਦਾ ਪਿਛਲਾ ਸਮਾਂ ਹੜ੍ਹਾਂ 'ਚ ਨਿਕਲਿਆ ਪੰਜਾਬੀਆਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪਿਆ | ਪੰਜਾਬ ਦਾ ਮਾਝਾ, ਮਾਲਵਾ ਤੇ ਦੁਆਬਾ ਹੜ੍ਹਾਂ ਦੇ ਕਾਰਨ ਕਾਫ਼ੀ ਪ੍ਰਭਾਵਿਤ ਰਿਹਾ | ਪੰਜਾਬ ਦਾ ਕਾਫ਼ੀ ਨੁਕਸਾਨ ਵੀ ਹੋਇਆ, ਪੰਜਾਬ ਜੋ ਕਿ ਕ੍ਰਾਂਤੀਕਾਰੀਆਂ ਤੇ ਗੁਰੂਆਂ, ਪੀਰਾਂ ਦੀ ਧਰਤੀ ਹੈ | ਲੋਕਾਂ ਵਿਚ ਕਾਫ਼ੀ ਹਿੰਮਤ ਹੈ | ਇਸ ਤਰਾਸਦੀ ਤੋਂ ਨਿਕਲਦਿਆਂ ਪੰਜਾਬ ਨੂੰ ਫਿਰ ਤੋਂ ਲੀਹ 'ਤੇ ਲੈ ਕੇ ਆਉਣ ਦੇ ਉਪਰਾਲੇ ਜਾਰੀ ਹਨ ਤੇ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਪਿੰਡ ਸੁਕਾਲਗੜ੍ਹ ਵਿਖੇ ਬਾਰਠ ਸਾਹਿਬ ਤੋਂ ਸੁਕਾਲਗੜ੍ਹ ਤੱਕ ਬਣਾਏ ਜਾਣ ਵਾਲੇ ਰੋਡ ਦਾ ਵਿਕਾਸ ਕਾਰਜ ਸ਼ੁਰੂ ਕਰਵਾਉਂਦਿਆਂ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਪਵਨ ਕੁਮਾਰ ਫ਼ੌਜੀ, ਬਲਾਕ ਪ੍ਰਧਾਨ ਸੰਦੀਪ ਕੁਮਾਰ, ਰਵੀ ਸਰਪੰਚ ਜਸਵਾਲੀ, ਵਿਕਾਸ ਸਰਪੰਚ ਨੰਗਲ ਫਰੀਦਾ, ਪੂਜਾ ਦੇਵੀ ਸਰਪੰਚ ਸੁਕਾਲਗੜ੍ਹ, ਲਾਡੀ ਯੂਥ ਪ੍ਰਧਾਨ, ਹਰਵਿੰਦਰ ਬਲਾਕ ਸਮਿਤੀ ਮੈਂਬਰ, ਵਿਜੇ ਕਟਾਰੂਚੱਕ, ਮਿਤੂ ਧੋਬੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੀ.ਓ. ਸਟਾਫ਼ ਵਲੋਂ ਭਗੌੜਾ ਕਾਬੂ <br/> ਅਗਲੀ ਖ਼ਬਰ ਡਾ. ਗੁਰਬਚਨ ਸਿੰਘ ਨੇ ਸੰਭਾਲਿਆ ਸੀ.ਐਚ.ਸੀ. ਸੁਜਾਨਪੁਰ ਦੇ ਐਸ.ਐਮ.ਓ. ਦਾ ਅਹੁਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।