26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸਵੱਛਤਾ ਹੀ ਸੇਵਾ 2025 ਤਹਿਤ ਕਰਵਾਇਆ ਸਮਾਗਮ <br/>

ਕਾਲਜ ਦੇ ਵਿਦਿਆਰਥੀ ਪ੍ਰਣ ਲੈਂਦੇ ਹੋਏ | ਤਸਵੀਰ: ਸੰਧੂ <br/> 24-09-2025
ਪਠਾਨਕੋਟ, 23 ਸਤੰਬਰ (ਸੰਧੂ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵੱਛਤਾ ਹੀ ਸੇਵਾ 2025 ਤਹਿਤ ਨਗਰ ਨਿਗਮ ਪਠਾਨਕੋਟ ਵਲੋਂ ਟੀਮ ਏ.ਬੀ. ਕਾਲਜ ਤੇ ਪਠਾਨਕੋਟ ਕਾਲਜ ਆਫ਼ ਐਜੂਕੇਸ਼ਨ ਪਹੁੰਚੀ ਤੇ ਉੱਥੇ ਕਾਲਜ ਦੇ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਦੱਸਿਆ ਗਿਆ ਤੇ ਦੱਸਿਆ ਗਿਆ ਕਿ ਕਿਵੇਂ ਪਲਾਸਟਿਕ ਦੇ ਲਿਫ਼ਾਫ਼ੇ ਸਾਡੀਆਂ ਗਲੀਆਂ, ਨਾਲੀਆਂ, ਸੀਵਰੇਜ, ਨਦੀਆਂ ਵਿਚ ਰੁਲ ਜਾਂਦੇ ਹਨ ਅਤੇ ਸਾਡੇ ਪਾਣੀ ਨੂੰ ਦੂਸ਼ਿਤ ਕਰਦੇ ਹਨ, ਕਿਉਂਕਿ ਪਲਾਸਟਿਕ ਵਿਚ ਅਜਿਹੀ ਬਿਮਾਰੀ ਹੈ ਕਿ ਇਸ ਨੂੰ 300-400 ਸਾਲਾਂ ਤੱਕ ਨਸ਼ਟ ਨਹੀਂ ਕੀਤਾ ਜਾ ਸਕਦਾ | ਸਾਡੇ ਵਾਤਾਵਰਨ 'ਚ ਹੋ ਰਹੀਆਂ ਤਬਦੀਲੀਆਂ ਪਿੱਛੇ ਪਲਾਸਟਿਕ ਇਕ ਮਹੱਤਵਪੂਰਨ ਕਾਰਨ ਹੈ | ਇਸ ਲਈ ਸਾਨੂੰ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤੇ ਦੂਜਿਆਂ ਨੂੰ ਵੀ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੰਦੇਸ਼ ਦੇਣਾ ਚਾਹੀਦਾ ਹੈ | ਇਸ ਦੀ ਬਜਾਏ ਤੁਹਾਨੂੰ ਕੱਪੜੇ ਦੇ ਥੈਲੇ, ਜੂਟ ਬੈਗ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਵਾਤਾਵਰਨ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ | ਇਸ ਮੌਕੇ ਸੰਦੀਪ ਗੌਤਮ ਨੇ ਸਾਰੇ ਬੱਚਿਆਂ ਨੂੰ ਸਫ਼ਾਈ ਦੀ ਸਹੁੰ ਵੀ ਚੁੱਕਾਈ | ਇਸ ਮੌਕੇ ਕਾਲਜ ਤੋਂ ਡਾ: ਮਨੂ ਤੇ ਪਠਾਨਕੋਟ ਕਾਲਜ ਆਫ਼ ਐਜੂਕੇਸ਼ਨ ਦੇ ਪਿ੍ੰਸੀਪਲ ਡਾ: ਰੁਪਿੰਦਰ ਕੌਰ ਤੇ ਨਗਰ ਨਿਗਮ ਪਠਾਨਕੋਟ ਤੋਂ ਸਾਲਿਡ ਵੇਸਟ ਮੈਨੇਜਮੈਂਟ ਮਾਹਿਰ ਸੰਦੀਪ ਗੌਤਮ, ਕਮਿਊਨਿਟੀ ਫੈਸੀਲੀਟੇਟਰ ਨਵਨੀਤ ਸ਼ਰਮਾ ਮੌਜੂਦ ਸਨ |

ਪਿਛਲੀ ਖ਼ਬਰ ਏ.ਐਂਡ.ਐਮ. ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਅਰਸ਼ਦੀਪ ਨੇ ਪਾਵਰ ਲਿਫ਼ਟਿੰਗ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ <br/... ਅਗਲੀ ਖ਼ਬਰ ਮੌਂਟੇਸਰੀ ਕੈਂਬਰਿਜ ਸਕੂਲ ਪਠਾਨਕੋਟ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਖੋ-ਖੋ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।