26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਹਾਈਡਲ ਨਹਿਰ ਦੇ ਜੈਕਟਰ ਨਾ ਖੋਲ੍ਹਣ ਨੂੰ ਦੱਸਿਆ ਪਠਾਨਕੋਟ ਜ਼ਿਲ੍ਹੇ 'ਚ ਹੜ੍ਹ ਨਾਲ ਤਬਾਹੀ ਦਾ ਕਾਰਨ <br/>

ਟੁੱਟੀਆਂ ਹੋਈਆਂ ਹਾਈਡਲ ਨਹਿਰਾਂ ਦਾ ਦਿ੍ਸ਼ ਤੇ ਬੰਦ ਪਏ ਜੈਕਟਰ | ਤਸਵੀਰਾਂ: ਵਿਨੋਦ <br/> 24-09-2025
ਪਠਾਨਕੋਟ, 23 ਸਤੰਬਰ (ਵਿਨੋਦ)-ਮਾਧੋਪੁਰ ਹੈੱਡ ਵਰਕਸ ਦੇ ਗੇਟ ਸਮੇਂ 'ਤੇ ਨਾ ਖੁੱਲਣ ਦੇ ਚੱਲਦੇ ਨਹਿਰਾਂ ਓਵਰਫ਼ਲੋ ਹੋਈਆਂ ਤੇ ਗੇਟ ਟੁੱਟਣ ਦੇ ਚੱਲਦੇ ਪੰਜਾਬ ਦੇ ਕਈ ਜ਼ਿਲ੍ਹੇ ਤਬਾਹ ਹੋਏ ਦਾ ਮਾਮਲਾ ਸਾਹਮਣੇ ਆਇਆ ਸੀ | ਪਰ ਹੁਣ ਨਹਿਰੀ ਵਿਭਾਗ ਦੇ ਹੀ ਇੱਕ ਸਾਬਕਾ ਅਧਿਕਾਰੀ ਵਲੋਂ ਹੋਰ ਨਵੇਂ ਖ਼ੁਲਾਸੇ ਕਰਦੇ ਹੋਏ ਜੈਕਟਰ ਨਾ ਖੁੱਲਣ ਦੇ ਚੱਲਦੇ ਨਹਿਰਾਂ ਟੁੱਟਣ ਦਾ ਮਾਮਲਾ ਸਾਹਮਣੇ ਲਿਆਂਦਾ ਹੈ | ਨਹਿਰੀ ਵਿਭਾਗ ਦੇ ਸਾਬਕਾ ਸੁਪਰਵਾਈਜ਼ਰ ਜਨਕ ਰਾਜ ਨੇ ਦੱਸਿਆ ਕਿ 1988 'ਚ ਆਏ ਹੜ੍ਹਾਂ ਕਾਰਨ ਪਠਾਨਕੋਟ ਜ਼ਿਲ੍ਹੇ 'ਚ ਕੋਈ ਵੀ ਇਸ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਸੀ | ਪਰ ਉਸ ਤੋਂ ਬਾਅਦ ਜਿਹੜੇ ਹੜ੍ਹ ਹੁਣ ਆਏ ਹਨ, ਉਨ੍ਹਾਂ ਨੇ ਪਠਾਨਕੋਟ ਜ਼ਿਲ੍ਹੇ ਦੇ ਕਈ ਪਿੰਡ ਆਪਣੀ ਲਪੇਟ 'ਚ ਲੈ ਕੇ ਜਾਨੀ ਮਾਲੀ ਨੁਕਸਾਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਹਾਈਡਲ ਨਹਿਰ 'ਚ 3 ਜੈਕਟਰ ਬਣਾਏ ਗਏ ਹਨ, ਜਿੱਥੇ ਐਮਰਜੈਂਸੀ ਦੌਰਾਨ ਹਾਈਡਲ ਨਹਿਰ ਦਾ ਪਾਣੀ ਜੈਕਟਰ ਖ਼ੋਲ ਕੇ ਡਿਵਾਈਡ ਕੀਤਾ ਜਾਂਦਾ ਸੀ | ਪਰ ਲੰਬੇ ਸਮੇਂ ਤੋਂ ਇਨ੍ਹਾਂ ਜੈਕਟਰਾਂ ਦੀ ਰਿਪੇਅਰ ਨਹੀਂ ਕੀਤੀ ਗਈ | ਜਿਸ ਦੇ ਚੱਲਦੇ ਹਾਈਡਲ ਨਹਿਰ ਦੇ ਤਿੰਨ ਜੈਕਟਰ ਖ਼ਰਾਬ ਹੋ ਗਏ ਤੇ ਨਹਿਰ ਓਵਰਫ਼ਲੋ ਹੋਣ ਦੇ ਚੱਲਦੇ ਇਹ ਜੈਕਟਰ ਨਹੀਂ ਖੁੱਲੇ੍ਹ | ਜਿਸ ਕਾਰਨ ਨਹਿਰਾਂ ਟੁੱਟ ਗਈਆਂ ਤੇ ਪਿੰਡ ਤਬਾਹ ਹੋ ਗਏ | ਉਨ੍ਹਾਂ ਕਿਹਾ ਕਿ ਇਨ੍ਹਾਂ ਜੈਕਟਰਾਂ ਦੀ ਰਿਪੇਅਰ ਦਾ ਪੈਸਾ ਕਿੱਥੇ ਗਿਆ, ਇਨ੍ਹਾਂ ਦੀ ਲੰਬੇ ਸਮੇਂ ਤੋਂ ਮੁਰੰਮਤ ਕਿਉਂ ਨਹੀਂ ਕਰਵਾਈ ਗਈ, ਇਹ ਇਕ ਵੱਡੀ ਜਾਂਚ ਦਾ ਵਿਸ਼ੇ ਹਨ | ਜਦੋਂ ਉਨ੍ਹਾਂ ਨੂੰ ਦੱਸਿਆ ਕਿ ਸਿੰਜਾਈ ਵਿਭਾਗ ਦੇ 3 ਅਧਿਕਾਰੀ ਸਿੰਜਾਈ ਵਿਭਾਗ ਵਲੋਂ ਮੁਅੱਤਲ ਕੀਤੇ ਗਏ ਹਨ ਤਾਂ ਸਾਬਕਾ ਸੁਪਰਵਾਈਜ਼ਰ ਜਨਕ ਰਾਜ ਨੇ ਕਿਹਾ ਕਿ ਇਹ ਅਧਿਕਾਰੀ ਤਾਂ ਕੁਝ ਦੇਰ ਪਹਿਲਾਂ ਹੀ ਇੱਥੇ ਲੱਗੇ ਸਨ | ਪਰ ਤਬਾਹੀ ਦੇ ਅਸਲੀ ਗੁਨਾਹਗਾਰ ਉਹ ਅਧਿਕਾਰੀ ਹਨ, ਜੋ ਲੰਬੇ ਸਮੇਂ ਤੋਂ ਇੱਥੇ ਹੈੱਡ ਵਰਕਸ 'ਤੇ ਰਹੇ ਹਨ, ਉਨ੍ਹਾਂ ਨੇ ਜੈਕਟਰਾਂ ਤੇ ਹੈੱਡ ਵਰਕਸ ਦੇ ਗੇਟਾਂ ਦੀ ਰਿਪੇਅਰ ਕਿਉਂ ਨਹੀਂ ਕਰਵਾਈ? ਅਸਲ ਦੋਸ਼ੀ ਉਹੀ ਹਨ ਤੇ ਉਨ੍ਹਾਂ ਖ਼ਿਲਾਫ਼ ਪੰਜਾਬ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅਸਲ ਗੁਨਾਹਗਾਰ ਬਾਹਰ ਆ ਸਕਣ ਤੇ ਇਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅਗਾਂਹ ਤੋਂ ਕੋਈ ਵੀ ਅਧਿਕਾਰੀ ਇਸ ਤਰ੍ਹਾਂ ਦੀ ਅਣਗਹਿਲੀ ਨਾ ਕਰ ਸਕੇ | ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਲੰਬੇ ਸਮੇਂ ਤੱਕ ਇਸ ਹੈੱਡ ਵਰਕਸ 'ਤੇ ਰਹੇ ਹਨ ਤੇ ਇਸ ਕੰਮ 'ਚ ਜ਼ਿੰਮੇਵਾਰ ਹਨ | ਉਨ੍ਹਾਂ ਦੀ ਤਨਖ਼ਾਹ ਵਿਚੋਂ ਹੀ ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ ਤਾਂ ਕਿ ਬਾਕੀ ਅਫ਼ਸਰਾਂ ਨੂੰ ਵੀ ਇਸ ਦਾ ਸਬਕ ਮਿਲ ਸਕੇ |

ਪਿਛਲੀ ਖ਼ਬਰ ਮੌਂਟੇਸਰੀ ਕੈਂਬਰਿਜ ਸਕੂਲ ਪਠਾਨਕੋਟ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਖੋ-ਖੋ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦਾ ਬੀ.ਐਸ.ਸੀ. ਅਰਥ ਸ਼ਾਸਤਰ ਦਾ ਨਤੀਜਾ 100 ਫੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।