26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਗੁਰੂ ਰਾਮਦਾਸ ਡਿਗਰੀ ਕਾਲਜ ਪੰਧੇਰ ਦਾ ਬੀ. ਕਾਮ. ਦਾ ਨਤੀਜਾ ਸ਼ਾਨਦਾਰ ਰਿਹਾ <br/>

ਅਜੀਤ ਡੈਸਕ 01-06-2025
ਫਤਹਿਗੜ੍ਹ ਚੂੜੀਆਂ, 31 ਮਈ (ਐਮ.ਐਸ. ਫੁੱਲ)-ਸ੍ਰੀ ਗੁਰੂ ਰਾਮਦਾਸ ਡਿਗਰੀ ਕਾਲਜ ਪੰਧੇਰ ਦੇ ਵਿਦਿਆਰਥੀਆਂ ਦੇ ਬੀ.ਕਾਮ. ਦੇ ਨਤੀਜੇ ਸ਼ਾਨਦਾਰ ਰਹੇ ਹਨ | ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਇਨ੍ਹਾਂ ਨਤੀਜਿਆ ਵਿਚ ਸਾਰੇ ਸਮੈਸਟਰਾਂ ਦੇ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਹਨ | ਇਸ ਸਬੰਧੀ ਕਾਲਜ ਦੇ ਪਿ੍ੰਸੀਪਲ ਸ੍ਰੀਮਤੀ ਡਾ. ਅਨਮੋਲਦੀਪ ਕੌਰ ਨੇ ਦੱਸਿਆ ਕਿ ਕਾਲਜ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਵਿੱਦਿਆ ਦੇਣ ਵਾਸਤੇ ਹਰ ਤਰ੍ਹਾਂ ਦੀ ਸਹੂਲਤ ਅਤੇ ਈ ਲਾਇਬ੍ਰੇਰੀ ਦੀ ਸਹੂਲਤ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਬੀ. ਕਾਮ. ਪਹਿਲਾ ਦੀ ਵਿਦਿਆਰਥਣ ਗੁਰਨੂਰਪ੍ਰੀਤ ਕੌਰ ਨੇ 70 ਫੀਸਦੀ ਅੰਕਾਂ ਨਾਲ ਪਹਿਲਾ, ਬੀ.ਕਾਮ. ਤੀਸਰਾ ਸਮੈਸਟਰ ਦੀ ਵਿਦਿਆਰਥਣ ਜਸਨੂਰ ਕੌਰ ਨੇ 65 ਫੀਸਦੀ ਅੰਕ ਨਾਲ ਪਹਿਲਾ ਅਤੇ ਬੀ.ਕਾਮ. ਪੰਜਵਾਂ ਸਮੈਸਟਰ ਦੀ ਸਿਮਰਨਜੀਤ ਕੌਰ ਨੇ 70 ਫੀਸਦੀ ਅੰਕ ਨਾਲ ਪਹਿਲਾ ਸਥਾਨ ਹਾਸਿਲ ਕੀਤਾ ਹੈ | ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ: ਅਵਤਾਰ ਸਿੰਘ ਕੰਗ ਨੇ ਸਾਰੇ ਵਿਦਿਆਰਥੀਆਂ ਸਟਾਫ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ |

ਪਿਛਲੀ ਖ਼ਬਰ ਮੁਲਾਜ਼ਮ ਮੰਗਾਂ ਨਾ ਮੰਨਣ 'ਤੇ ਲੁਧਿਆਣਾ ਜ਼ਿਮਨੀ ਚੋਣ 'ਚ 'ਆਪ' ਸਰਕਾਰ ਨੂੰ ਭੁਗਤਣਾ ਪਵੇਗਾ ਖ਼ਮਿਆਜ਼ਾ-ਕਾਮਰੇਡ ਅਮਰਜੀਤ... ਅਗਲੀ ਖ਼ਬਰ ਕ੍ਰਾਂਤੀਕਾਰੀ ਈ-ਰਿਕਸ਼ਾ ਯੂਨੀਅਨ 'ਚ ਨਵੇਂ ਮੈਂਬਰ ਸ਼ਾਮਿਲ-ਸਰਵਣ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।