24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸ੍ਰੀ ਦਸਮੇਸ਼ ਸਕੂਲ ਕਾਦੀਆਂ ਦੇ ਐਨ. ਸੀ. ਸੀ. ਵਿਦਿਆਰਥੀਆਂ ਨੇ ਸਿਖਲਾੲਾੀ ਕੈਂਪ 'ਚ ਭਾਗ ਲਿਆ <br/>

ਅਜੀਤ ਡੈਸਕ 01-06-2025
ਬਟਾਲਾ, 31 ਮਈ (ਸਤਿੰਦਰ ਸਿੰਘ)-ਸ੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਐੱਨ.ਸੀ.ਸੀ. ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਆਰਮੀ ਦੁਆਰਾ ਲਗਾਏ ਗਏ ਸੀ.ਏ.ਟੀ.ਸੀ.-1 ਸਿਖਲਾਈ ਕੈਂਪ ਵਿਚ ਭਾਗ ਲਿਆ | ਕੈਂਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਤੀਯੋਗਤਾਵਾਂ ਵਿਚ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕਰਦਿਆਂ ਤਮਗੇ ਹਾਸਿਲ ਕੀਤੇ | ਕੈਂਪ ਕਮਾਂਡਰ ਕਰਨਲ ਵਿਚਾਰ ਮਾਂਗੋ ਅਤੇ ਸਮੂਹ ਪੀ.ਆਈ. ਸਟਾਫ਼ ਨੇ ਦਸ਼ਮੇਸ਼ ਸਕੂਲ ਦੇ ਵਿਦਿਆਰਥੀਆਂ ਦੇ ਕੈਂਪ ਸਮੇਂ ਵਧੀਆ ਅਨੁਸ਼ਾਸਨ ਤੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਾਲਾਘਾ ਕੀਤੀ | 10 ਰੋਜ਼ਾ ਇਸ ਕੈਂਪ ਦੇ ਸਮਾਪਤੀ ਤੋਂ ਬਾਅਦ ਸੀ.ਟੀ.ਓ. ਜਸਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਸਕੂਲ ਵਿਖੇ ਵਾਪਸ ਪਹੁੰਚਣ 'ਤੇ ਸਕੂਲ ਡਾਇਰੈਕਟਰ ਪਰਮਜੀਤ ਕੌਰ ਸੰਧੂ, ਪਿ੍ੰਸੀਪਲ ਸੁਰਿੰਦਰ ਸਿੰਘ ਭੰਗੂ, ਸਮੂਹ ਸਟਾਫ਼ ਦੇ ਵਿਦਿਆਰਥੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ |

ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ 'ਚ ਵਿਦਿਆਰਥੀ ਕੌਂਸਲ ਦੀ ਚੋਣ <br/> ਅਗਲੀ ਖ਼ਬਰ ਦਿ ਮਿਲੇਨਿਅਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਵਿਦਿਆਰਥੀਆਂ ਵਲੋਂ ਵੰਡਰਲੈਂਡ ਦਾ ਮਨੋਰੰਜਕ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।