23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮਾਰਕੁਟਾਈ ਦੇ ਦੋਸ਼ ਹੇਠ ਚਾਰ ਵਿਅਕਤੀਆਂ ਅਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 01-06-2025
ਗੁਰਦਾਸਪੁਰ, 31 ਮਈ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਗੁੰਝੀਆਂ ਬੇਟ ਵਿਖੇ ਮਾਮੂਲੀ ਜਿਹੀ ਤਕਰਾਰ ਨੰੂ ਲੈ ਕੇ ਵਿਕੀ ਪੁੱਤਰ ਮੱਖਣ ਮਸੀਹ ਦੇ ਘਰ ਜਾ ਕੇ ਸਮਾਨ ਦੀ ਭੰਨਤੋੜ ਕਰਨ ਅਤੇ ਉਸ ਦੀ ਮਾਰਕੁਟਾਈ ਕਰਨ ਦੇ ਦੋਸ਼ ਹੇਠ ਸ਼ਾਲਾ ਪੁਲਿਸ ਵਲੋਂ ਚਾਰ ਵਿਅਕਤੀਆਂ ਤੇ ਕੁਝ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਤਫ਼ਤੀਸ਼ੀ ਅਫ਼ਸਰ ਪੁਰਾਣਾ ਸ਼ਾਲਾ ਨੇ ਦੱਸਿਆ ਕਿ ਵਿਕੀ ਪੁੱਤਰ ਮੱਖਣ ਮਸੀਹ ਵਾਸੀ ਗੁੰਝੀਆਂ ਬੇਟ ਨੇ ਪੁਲਿਸ ਨੰੂ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ 24 ਮਈ ਨੰੂ ਪਿੰਡ ਸੈਦੋਵਾਲ ਤੋਂ ਆਪਣੇ ਟੈਂਪੂ ਰਾਹੀਂ ਸਬਜ਼ੀ ਵੇਚ ਕੇ ਘਰ ਜਾ ਰਿਹਾ ਸੀ ਕਿ ਰਸਤੇ ਵਿਚ ਸੁੱਖਾ ਮਸੀਹ ਨੇ ਆਪਣੇ ਘਰ ਵਿਚ ਫ਼ਰਸ਼ ਪਾਉਣ ਲਈ ਸੀਮੈਂਟ ਮਿਲਾਇਆ ਹੋਇਆ ਸੀ ਅਤੇ ਟੈਂਪੂ ਦਾ ਟਾਇਰ ਉਸ ਉੱਪਰੋਂ ਲੰਘਣ ਕਰਕੇ ਉਨ੍ਹਾਂ ਦਾ ਹੈਪੀ ਪੁੱਤਰ ਸਰਾਜੀ ਮਸੀਹ ਵਾਸੀ ਮੁੰਨਣ ਧਾਵਾ, ਅਕਾਸ਼, ਸੂਰਜ ਮਸੀਹ ਪੁੱਤਰਾਨ ਸੁੱਖਾ ਮਸੀਹ ਅਤੇ ਸੁੱਖਾ ਮਸੀਹ ਪੁੱਤਰ ਤਫੈਲ ਮਸੀਹ ਵਾਸੀਆਨ ਗੁੰਝੀਆਂ ਬੇਟ ਨਾਲ ਤਕਰਾਰ ਹੋ ਗਿਆ ਅਤੇ ਕੁਝ ਸਮੇਂ ਬਾਅਦ ਉਕਤ ਦੋਸ਼ੀ ਉਸ ਦੇ ਘਰ ਹੋਰ ਅਣਪਛਾਤੇ ਵਿਅਕਤੀਆਂ ਨਾਲ ਪਹੁੰਚ ਗਿਆ ਅਤੇ ਉਸ ਦੀ ਮਾਰਕੁਟਾਈ ਤੇ ਘਰ ਦੇ ਸਮਾਨ ਦੀ ਭੰਨਤੋੜ ਕਰਕੇ ਲਲਕਾਰੇ ਮਾਰਦੇ ਹੋਏ ਭੱਜ ਗਏ | ਸ਼ਾਲਾ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਬੀ.ਐਨ.ਐਸ. ਦੀ ਧਾਰਾ 333, 117 (2), 115 (2), 190, 191 (3), 324 ਤਹਿਤ ਮਾਮਲਾ ਦਰਜ ਕਰ ਲਿਆ ਹੈ |
ਘਰ ਦੇ ਬਾਹਰ ਖੜ੍ਹੀ ਸਕੂਟੀ ਚੋਰੀ
ਬਟਾਲਾ, 31 ਮਈ (ਰਾਕੇਸ਼ ਰੇਖੀ)-ਸ਼ਹਿਰ ਦੇ ਮੁਹੱਲਾ ਖੰਡਾ ਖੋਲਾ ਦੇ ਇਕ ਘਰ ਬਾਹਰ ਖੜੀ ਕੀਤੀ ਗਈ ਸਕੂਟੀ ਚੋਰੀ ਹੋ ਗਈ | ਅੱਚਲੀ ਗੇਟ ਦੇ ਰਹਿਣ ਵਾਲੇ ਕੰਵਲਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਆਪਣੀ ਐਕਟਿਵਾ ਸਕੂਟੀ ਪੀ.ਬੀ.18-ਜੈੱਡ6511 ਆਪਣੀ ਹਵੇਲੀ ਦੇ ਬਾਹਰ ਰਾਤ ਨੂੰ ਖੜੀ ਕੀਤੀ ਸੀ | 30 ਮਈ ਨੂੰ ਸਵੇਰੇ ਉਸ ਨੇ ਦੇਖਿਆ ਕਿ ਉਸ ਦੀ ਸਕੂਟੀ ਚੋਰੀ ਹੋ ਚੁੱਕੀ ਸੀ | ਚੋਰੀ ਦੀ ਸੂਚਨਾ ਥਾਣਾ ਸਿਟੀ ਵਿਚ ਦਰਜ ਕਰਵਾਈ ਗਈ | ਏ. ਐੱਸ. ਆਈ. ਜੰਗ ਬਹਾਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਨਾਮਾਲੂਮ ਚੋਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਆਸ-ਪਾਸ ਦੇ ਸੀ. ਸੀ. ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਜਾ ਰਹੀ ਹੈ |

ਪਿਛਲੀ ਖ਼ਬਰ ਪੰਜਾਬ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਰਾਸ਼ਟਰਪਤੀ ਤੇ ਰਾਜਪਾਲ ਦੇ ਨਾਂਅ 'ਤੇ ਮੰਗ ਪੱਤਰ ਦਿੱਤਾ <br/> ਅਗਲੀ ਖ਼ਬਰ ਕਿਸਾਨਾਂ-ਮਜ਼ਦੂਰਾਂ ਵਲੋਂ 9 ਜੂਨ ਨੂੰ ਪਨਿਆੜ ਵਿਖੇ ਸਿਆਸੀ ਕਾਨਫ਼ਰੰਸ ਕਰਨ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।