30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੰਗਤ ਦੇ ਸਹਿਯੋਗ ਬਿਨਾਂ ਸਮਾਜ ਸੇਵਾ ਸੰਭਵ ਨਹੀਂ- ਬਾਬਾ ਰਣਜੀਤ ਸਿੰਘ

ਅਜੀਤ ਡੈਸਕ 30-12-2025
ਸੰਘੋਲ, 29 ਦਸੰਬਰ (ਪਰਮਵੀਰ ਸਿੰਘ ਧਨੋਆ)-ਸੰਗਤ ਦੇ ਸਹਿਯੋਗ ਬਿਨ੍ਹਾਂ ਸਮਾਜ ਸੇਵਾ ਸੰਭਵ ਨਹੀਂ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਰਣਜੀਤ ਸਿੰਘ ਪ੍ਰਬੰਧਕ ਗੁਰਦੁਆਰਾ ਬਾਉਲੀ ਸਾਹਿਬ ਬਾਠਾਂ ਕਲਾਂ ਨੇ ਗੱਲਬਾਤ ਮੌਕੇ ਕੀਤਾ | ਬਾਬਾ ਰਣਜੀਤ ਸਿੰਘ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਨੂੰ ਮੁੱਖ ਰੱਖਦਿਆਂ ਸ਼ਰਧਾਲੂਆਂ ਲਈ ਬਦਲਹਾਲ ਬਸੀ ਪਠਾਣਾਂ-ਸੰਘੋਲ ਸੜਕ 'ਚ ਪਏ ਵੱਡੇ-ਵੱਡੇ ਟੋਏ ਪੂਰਨ ਦੇ ਕਾਰਜ 'ਚ ਇਲਾਕੇ ਦੀ ਸੰਗਤ, ਖਾਸਕਰ ਬਾਠਾਂ ਕਲਾਂ ਵਾਸੀਆਂ ਨੇ ਭਰਪੂਰ ਸਹਿਯੋਗ ਦਿੱਤਾ, ਜਿਸ ਲਈ ਉਹ ਸਭਨਾਂ ਦੇ ਧੰਨਵਾਦੀ ਹਨ | ਬਾਬਾ ਰਣਜੀਤ ਸਿੰਘ ਨੇ ਬਲਕਾਰ ਸਿੰਘ ਕਾਲਾ ਵਲੋਂ ਜੇ.ਸੀ.ਬੀ ਰਾਹੀਂ ਕਾਰਜ 'ਚ ਮਦਦ ਲਈ ਉਨ੍ਹਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ | ਉਨ੍ਹਾਂ ਦੱਸਿਆ ਕਿ ਉਕਤ ਕਾਰਜ ਲਈ ਬਾਬਾ ਜਸਵੀਰ ਸਿੰਘ ਹਰਗਣਾ ਵੀ ਸਹਿਯੋਗੀ ਸਨ ਅਤੇ ਹੁਣ ਉਨ੍ਹਾਂ ਦੇ ਸਹਿਯੋਗ ਨਾਲ 1 ਜਨਵਰੀ ਤੱਕ ਸਾਂਝੇ ਉਪਰਾਲੇ ਨਾਲ ਫਤਹਿਗੜ੍ਹ ਸਾਹਿਬ ਵਿਖੇ ਸੰਗਤ ਲਈ ਲੰਗਰ ਸੇਵਾ ਆਰੰਭ ਕੀਤੀ ਗਈ ਹੈ | ਬਾਬਾ ਰਣਜੀਤ ਸਿੰਘ ਗੱਲਬਾਤ ਮੌਕੇ ਸੰਘੋਲ-ਬਸੀ ਪਠਾਣਾਂ ਸੜਕ ਦੇ ਟੋਏ ਭਰਨ ਦੀ ਸੇਵਾ ਨੂੰ ਲੈ ਕੇ ਕੁਝ ਕਥਿਤ ਸਮਾਜ ਸੇਵੀਆਂ ਵਲੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਦੀ ਨਿੰਦਾ ਕਰਦਿਆਂ ਸਿਆਸਤ ਦੇ ਵਰਤਾਰੇ ਨੂੰ ਮੰਦਭਾਗਾ ਦੱਸਿਆ |
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਵਲੋਂ ਬਣਾਈ ਵਾਰਡਬੰਦੀ ਨੂੰ ਲੈ ਕੇ ਕਾਂਗਰਸੀਆਂ ਵਲੋਂ ਇਤਰਾਜ਼ ਅਗਲੀ ਖ਼ਬਰ ਬਲਵਿੰਦਰ ਸਿੰਘ ਦੀ ਬਤੌਰ ਪੰਚਾਇਤ ਅਫ਼ਸਰ ਅਮਲੋਹ 'ਚ ਮੁੜ ਤਾਇਨਾਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।