24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਰਿਮਟ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਕਾਨਫ਼ਰੰਸ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ

ਅਜੀਤ ਡੈਸਕ 05-12-2025
ਫ਼ਤਹਿਗੜ੍ਹ ਸਾਹਿਬ, 4 ਦਸੰਬਰ (ਮਨਪ੍ਰੀਤ ਸਿੰਘ)-ਰਿਮਟ ਯੂਨੀਵਰਸਿਟੀ ਵਿਖੇ ਅੰਤਰ-ਅਨੁਸ਼ਾਸਨੀ ਖੋਜ ਲਈ ਟਿਕਾਊ ਵਿਕਾਸ 'ਤੇ ਦੋ-ਰੋਜ਼ਾ ਸੱਤਵੀਂ ਅੰਤਰਰਾਸ਼ਟਰੀ ਕਾਨਫ਼ਰੰਸ 'ਇਕ ਟਿਕਾਊ ਭਵਿੱਖ ਦੇ ਨਿਰਮਾਣ ਲਈ ਅਨੁਸ਼ਾਸਨਾਂ ਨੂੰ ਏਕੀਕਿ੍ਤ ਕਰਨਾ' ਵਿਸ਼ੇ 'ਤੇ ਵਿਅਕਤੀਗਤ ਅਤੇ ਆਨਲਾਈਨ ਕਰਵਾਈ ਗਈ | ਯੂਨੀਵਰਸਿਟੀ ਦੇ ਡਾਕਟਰੇਲ ਰਿਸਰਚ ਸੈਂਟਰ ਅਤੇ ਯੂਨੀਵਰਸਿਟੀ ਆਫ਼ ਨਾਰਥ ਟੈਕਸਾਸ, ਅਮਰੀਕਾ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕਾਨਫ਼ਰੰਸ ਨੇ ਭਾਰਤ ਤੇ ਵਿਦੇਸ਼ਾਂ ਦੇ ਵਿਦਵਾਨਾਂ, ਖੋਜਕਰਤਾਵਾਂ, ਵਿਗਿਆਨੀਆਂ, ਨੀਤੀ ਨਿਰਮਾਤਾਵਾਂ ਤੇ ਉਦਯੋਗ ਮਾਹਿਰਾਂ ਨੇ ਭਾਗ ਲਿਆ | ਇਸ ਮੌਕੇ ਜਲਵਾਯੂ ਪਰਿਵਰਤਨ, ਤਕਨੀਕੀ ਵਿਘਨ, ਜਨਤਕ ਸਿਹਤ ਤੇ ਸਮਾਜਿਕ-ਆਰਥਿਕ ਅਸਮਾਨਤਾ ਆਦਿ ਵਿਸ਼ਵਵਿਆਪੀ ਚੁਨੌਤੀਆਂ ਦੇ ਹੱਲ ਲਈ ਬਹੁ-ਅਨੁਸ਼ਾਸਨੀ ਪਹੁੰਚ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ | ਕਾਨਫ਼ਰੰਸ ਵਿਚ ਚਾਰ ਤਕਨੀਕੀ ਵਿਭਾਗਾਂ ਸੂਚਨਾ ਤਕਨਾਲੋਜੀ ਤੇ ਇੰਜੀਨੀਅਰਿੰਗ, ਬੁਨਿਆਦੀ ਤੇ ਸਿਹਤ ਵਿਗਿਆਨ, ਪ੍ਰਬੰਧਨ ਤੇ ਵਣਜ ਤੇ ਸਮਾਜਿਕ ਵਿਗਿਆਨ, ਸਿੱਖਿਆ ਤੇ ਕਾਨੂੰਨ ਵਿਚ ਖੋਜ ਪੇਸ਼ਕਾਰੀਆਂ ਸ਼ਾਮਿਲ ਸਨ | ਇਸ ਵਿਚ ਕਈ ਤਰ੍ਹਾਂ ਦੇ ਅਕਾਦਮਿਕ ਪ੍ਰੋਗਰਾਮ ਸ਼ਾਮਿਲ ਸਨ | ਪ੍ਰੋ-ਚਾਂਸਲਰ (ਅਕਾਦਮਿਕ), ਕਾਨਫ਼ਰੰਸ ਚੇਅਰਪਰਸਨ ਡਾ. ਬੀ.ਐਸ. ਭਾਟੀਆ, ਪ੍ਰੋਫ਼ੈਸਰ ਗੁਰਪ੍ਰੀਤ ਢਿੱਲੋਂ, ਡਾ. ਜੀਵਨਾਨੰਦ ਮਿਸ਼ਰਾ, ਵਾਈਸ-ਚਾਂਸਲਰ ਡਾ. ਭੁਪਿੰਦਰ ਸਿੰਘ ਬਰਾੜ ਤੇ ਪ੍ਰੋ-ਵਾਈਸ-ਚਾਂਸਲਰ ਡਾ. ਐਸ.ਸੀ. ਸ਼ਰਮਾ ਸਮੇਤ ਉੱਘੇ ਅਕਾਦਮਿਕ, ਖੋਜ, ਨਵੀਨਤਾ, ਨੈਤਿਕਤਾ ਅਤੇ ਬਹੁ-ਅਨੁਸ਼ਾਸਨੀ ਸਹਿਯੋਗ ਦੀ ਜ਼ਰੂਰਤ ਬਾਰੇ ਵਿਚਾਰ ਪੇਸ਼ ਕੀਤੇ | ਸਮਾਪਤੀ ਸੈਸ਼ਨ ਵਿਚ ਸਭ ਤੋਂ ਵਧੀਆ ਪੇਪਰ ਅਤੇ ਸਭ ਤੋਂ ਵਧੀਆ ਪੋਸਟਰ ਲਈ ਪੁਰਸਕਾਰ ਪੇਸ਼ ਕੀਤੇ ਗਏ | ਚੁਣੇ ਪੇਪਰਾਂ ਨੂੰ ਸਕੋਪਸ, ਡਬਲਯੂ.ਓ.ਐਸ., ਏ.ਬੀ.ਡੀ.ਸੀ. ਸੂਚੀਬੱਧ ਜਨਰਲਾਂ ਅਤੇ ਰਿਮਟ ਜਨਰਲ ਆਫ਼ ਇੰਟਰਡਿਸਿਪਲਿਨਰੀ ਐਂਡ ਮਲਟੀਡਿਸਿਪਲਿਨਰੀ ਰਿਸਰਚ 'ਚ ਪ੍ਰਕਾਸ਼ਨ ਲਈ ਸਿਫ਼ਾਰਸ਼ ਕੀਤੀ ਗਈ |
ਪਿਛਲੀ ਖ਼ਬਰ ਵਿਧਾਇਕ ਰਾਏ ਨੇ ਸਰਹਿੰਦ ਵਿਖੇ 27.63 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕਰਵਾਏ ਅਗਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਦੀ ਗਤਕਾ ਟੀਮ ਨੇ ਯੁਵਕ ਮੇਲੇ 'ਚ ਪਹਿਲਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।