24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ 'ਚ ਕੌਂਾਸਲਿੰਗ ਹੱਬ ਦੀਆਂ ਗਤੀਵਿਧੀਆਂ ਕਰਵਾਈਆਂ

ਅਜੀਤ ਡੈਸਕ 05-12-2025
ਪਟਿਆਲਾ, 4 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਸੀ. ਬੀ. ਐਸ. ਈ. ਕਾਊਾਸਲਿੰਗ ਹੱਬ ਐਂਡ ਸਪੋਕ ਮਾਡਲ ਤਹਿਤ ਡੀ. ਏ. ਵੀ. ਪਬਲਿਕ ਸਕੂਲ, ਪਟਿਆਲਾ ਹੱਬ ਸਕੂਲ ਨੇ ਆਪਣੇ ਸਾਰੇ ਸਪੋਕ ਸਕੂਲਾਂ 'ਚ ਕਾਊਾਸਲਿੰਗ ਤੇ ਲਾਈਫ ਸਕਿਲ ਗਤੀਵਿਧੀਆਂ ਕਰਵਾਈਆਂ | ਇਹ ਸਾਰੀਆਂ ਗਤੀਵਿਧੀਆਂ ਦਾ ਸੰਚਾਲਨ ਸਕੂਲ ਕਾਊਾਸਲਰ ਮਿਸ ਅਕਾਂਕਸ਼ਾ ਗਰਗ ਨੇ ਪਿ੍ੰਸੀਪਲ ਸ੍ਰੀ ਵਿਵੇਕ ਤਿਵਾਰੀ ਦੀ ਮਾਰਗ ਦਰਸ਼ਨ ਤੇ ਅਧਿਆਪਕ ਮੰਡਲ ਦੇ ਸਹਿਯੋਗ ਨਾਲ ਕੀਤਾ | ਇਨ੍ਹਾਂ ਗਤੀਵਿਧੀਆਂ ਵਿਚ 21ਵੀਂ ਸਦੀ ਦੇ ਤਿੰਨ ਮਹੱਤਵਪੂਰਨ ਹੁਨਰਾਂ ਜਿਨ੍ਹਾਂ 'ਚ ਪ੍ਰਭਾਵਸ਼ਾਲੀ ਸੰਚਾਰ, ਸੰਘਰਸ਼ ਨਿਪਟਾਰਾ ਤੇ ਸਹਿਯੋਗ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ | ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਫਾਉਂਡੇਸ਼ਨ, ਪ੍ਰੈਪੇਟਰੀ, ਮਿਡਲ ਅਤੇ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਲਈ ਉਮਰ ਅਨੁਸਾਰ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ | ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਮਹੱਤਵਪੂਰਨ ਹੁਨਰਾਂ ਨਾਲ ਤਿਆਰ ਕਰਨਾ ਸੀ, ਜੋ ਉਨ੍ਹਾਂ ਨੂੰ ਵਿਸ਼ਵਾਸ ਨਾਲ ਗੱਲਬਾਤ ਕਰਨ, ਸ਼ਾਂਤੀਪੂਰਨ ਢੰਗ ਨਾਲ ਸੰਘਰਸ਼ਾਂ ਦਾ ਹੱਲ ਕੱਢਣ ਅਤੇ ਮਿਲ-ਜੁਲ ਕੇ ਕੰਮ ਕਰਨ ਯੋਗ ਬਣਾਉਂਦੇ ਹਨ |
ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਨੇ ਆਲ ਇੰਡੀਆ ਆਈ.ਪੀ.ਐਸ.ਸੀ. ਹਾਕੀ ਟੂਰਨਾਮੈਂਟ 'ਚ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਨਾਭਾ ਦੀ ਸਰਕੂਲਰ ਰੋਡ ਨੂੰ ਸੁਰੱਖਿਅਤ ਬਣਾਇਆ ਜਾਵੇ-ਅਸ਼ੋਕ ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।