ਖਮਾਣੋਂ, 4 ਦਸੰਬਰ (ਮਨਮੋਹਣ ਸਿੰਘ ਕਲੇਰ)-ਸ਼ੋ੍ਰਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਖਮਾਣੋਂ ਦੇ ਵੱਖ-ਵੱਖ ਜ਼ੋਨਾਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੰਤਿਮ ਦਿਨ ਆਪੋ-ਆਪਣੇ ਨਾਮਜਦਗੀ ਕਾਗਜ਼ ਦਾਖਲ ਕਰ ਦਿੱਤੇ ਹਨ | ਇਸ ਤੋਂ ਪਹਿਲਾਂ ਲੰਘੇ ਕੱਲ੍ਹ ਅਕਾਲੀ ਦਲ ਦੇ ਬਲਾਕ ਸੰਮਤੀ ਲਈ ਚਾਰ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ | ਬਲਾਕ ਸੰਮਤੀ ਲਈ ਰਿਟਰਨਿੰਗ ਅਫ਼ਸਰ ਰਮਨਦੀਪ ਕੌਰ ਤਹਿਸੀਲਦਾਰ ਕੋਲ ਇਹ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ | ਜ਼ੋਨ ਨੰ. 1 ਨਾਨੋਵਾਲ ਤੋਂ ਜਰਨੈਲ ਸਿੰਘ ਚੰਡਿਆਲਾ, ਜ਼ੋਨ ਨੰ. 2 ਲਖਣਪੁਰ ਭੁਪਿੰਦਰ ਸਿੰਘ ਗਰਚਾ, ਜ਼ੋਨ ਨੰ. 3 ਧਨੌਲਾ ਤੋਂ ਰਜਿੰਦਰ ਸਿੰਘ ਮੰਡੇਰਾਂ, ਜ਼ੋਨ ਨੰ. 4 ਖੰਟ ਜਸਵੰਤ ਕੌਰ, ਜ਼ੋਨ ਨੰ. 5 ਮਨੈਲੀ ਤੋਂ ਅਵਤਾਰ ਸਿੰਘ ਮਨੈਲੀ, ਜ਼ੋਨ ਨੰ. 6 ਕਾਲੇਵਾਲ ਤੋਂ ਕਿਰਨਜੀਤ ਕੌਰ ਸਿੱਧੂਪੁਰ, ਜ਼ੋਨ ਨੰ. 7 ਸੰਘੋਲ ਤੋਂ ਵਿਮਲਾ ਦੇਵੀ, ਜ਼ੋਨ ਨੰ. 8 ਬਡਲਾ ਤੋਂ ਅਜਮੇਰ ਸਿੰਘ ਬਡਲਾ, ਜ਼ੋਨ ਨੰ. 9 ਖੇੜੀਨੌਧ ਹਰਪ੍ਰੀਤ ਸਿੰਘ, ਜ਼ੋਨ ਨੰ. 10 ਭੜੀ ਤੋਂ ਗੁਰਪ੍ਰੀਤ ਕੌਰ, ਜ਼ੋਨ ਨੰ. 11 ਭਾਂਬਰੀ ਤੋਂ ਸ਼ਿੰਦਰਪਾਲ ਕੌਰ ਫਰੌਰ ਅਤੇ ਬਬਲੀ ਕੌਰ ਭਾਮੀਆਂ, ਜ਼ੋਨ ਨੰ. 12 ਬਰਵਾਲੀ ਕਲਾਂ ਤੋਂ ਸਤਵੀਰ ਸਿੰਘ ਚੜ੍ਹੀ, ਜ਼ੋਨ ਨੰ. 13 ਹਵਾਰਾ ਤੋਂ ਮਨਪ੍ਰੀਤ ਕੌਰ ਗੱਗੜਵਾਲ, ਜ਼ੋਨ ਨੰ. 14 ਸੁਹਾਵੀ ਤੋਂ ਸੁਖਬੀਰ ਕੌਰ ਸੁਹਾਵੀ ਅਤੇ ਜ਼ੋਨ 15 ਬਾਂਠਾਂ ਤੋਂ ਰਜਿੰਦਰ ਕੌਰ ਮੋਹਨ ਮਾਜਰਾ ਨੇ ਆਪਣੇ ਨਾਮਜ਼ਦਗੀ ਪੱਤਰ ਬਲਾਕ ਸੰਮਤੀ ਖਮਾਣੋਂ ਦੀ ਚੋਣ ਲਈ ਦਾਖਲ ਕੀਤੇ ਹਨ |