ਫ਼ਤਹਿਗੜ੍ਹ ਸਾਹਿਬ, 4 ਦਸੰਬਰ (ਬਲਜਿੰਦਰ ਸਿੰਘ)-ਆਗਾਮੀ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਦੇ ਅੰਤਿਮ ਦਿਨ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੌਂਟੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਵਿੰਦਰ ਕੌਰ ਬਡਾਲੀ ਤੇ ਜ਼ੋਨ ਬੁੱਗਾ ਕਲਾਂ ਤੋਂ ਹਰਸ਼ਦੀਪ ਸਿੰਘ ਕੁੰਜਾਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਚੋਣ ਅਧਿਕਾਰੀ ਪੂਜਾ ਸਿਆਲ ਕੋਲ ਆਪਣੇ ਕਾਗ਼ਜ਼ ਦਾਖ਼ਲ ਕੀਤੇ | ਇਸ ਮੌਕੇ ਰਾਜੂ ਖੰਨਾ ਨੇ ਕਿਹਾ ਕਿ 'ਆਪ' ਸਰਕਾਰ ਨੂੰ ਚੱਲਦਾ ਕਰਨ ਲਈ ਅੱਜ ਹਰ ਵਰਗ ਉਤਾਵਲਾ ਹੈ, ਜਿਸ ਲਈ ਅੱਜ ਸਾਡੇ ਕੋਲ ਇਹ ਚੋਣਾਂ ਇਕ ਵੱਡਾ ਮੌਕਾ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਜਿਹੜੇ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ 'ਚ ਉਤਾਰੇ ਗਏ ਹਨ, ਉਹ ਸਾਫ਼ ਸੁਥਰੇ ਅਕਸ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਪਰਪੱਕ ਹਨ | ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਹਲਕਾ ਅਮਲੋਹ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਹੰੂਝਾ ਫੇਰ ਜਿੱਤ ਹਾਸਿਲ ਕਰਨ ਲਈ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ | ਇਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸ਼ਰਨਜੀਤ ਸਿੰਘ ਚਨਾਰਥਲ, ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਜਥੇ. ਕੁਲਦੀਪ ਸਿੰਘ ਮੁੱਢੜੀਆ, ਹਰਬੰਸ ਸਿੰਘ ਬਡਾਲੀ, ਸੁਬੇਗ ਸਿੰਘ ਕੁੰਜਾਰੀ, ਕੁਲਦੀਪ ਸਿੰਘ ਮਛਰਾਈ, ਕੰਵਲਜੀਤ ਸਿੰਘ ਗਿੱਲ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਅਮੋਲਕ ਸਿੰਘ ਵਿਰਕ, ਸੁਖਵਿੰਦਰ ਸਿੰਘ ਕਾਲਾ ਅਰੋੜਾ, ਬਾਬਾ ਗੁਰਦੀਪ ਸਿੰਘ ਨੌਲੱਖਾ, ਸੁਰਿੰਦਰ ਸਿੰਘ ਸਰਾਂ, ਕੈਪਟਨ ਜਸਵੰਤ ਸਿੰਘ ਬਾਜਵਾ, ਪੁਸ਼ਪਿੰਦਰ ਸਿੰਘ ਵਿਰਕ, ਰਣਧੀਰ ਸਿੰਘ, ਪ੍ਰੀਤਮ ਸਿੰਘ, ਬਲਦੇਵ ਸਿੰਘ ਕੁੰਜਾਰੀ, ਬਲਵੰਤ ਸਿੰਘ ਘੁੱਲੂਮਾਜਰਾ, ਜਤਿੰਦਰ ਸਿੰਘ ਧਾਲੀਵਾਲ, ਅੰਮਿ੍ਤਪਾਲ ਸਿੰਘ ਸਰਾਂ, ਜਗਦੀਪ ਸਿੰਘ, ਰਾਜਵਿੰਦਰ ਕੌਰ, ਜਥੇ. ਜਰਨੈਲ ਸਿੰਘ ਮਾਜਰੀ, ਇੰਦਰਜੀਤ ਸਿੰਘ ਨੂਰਪੁਰਾ, ਨਵਜੋਤ ਸਿੰਘ ਨਰੈਣਗੜ੍ਹ, ਜੋਗਾ ਸਿੰਘ, ਗੁਰਕੀਰਤ ਸਿੰਘ ਪਨਾਗ, ਸੰਤ ਸਿੰਘ, ਕੈਸਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪਾਰਟੀ ਵਰਕਰ ਤੇ ਆਗੂ ਮੌਜੂਦ ਸਨ |