25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਭੱੁਟਾ ਦੀ ਅਗਵਾਈ ਹੇਠ ਅਕਾਲੀ ਉਮੀਦਵਾਰਾਂ ਨੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ

ਅਜੀਤ ਡੈਸਕ 05-12-2025
ਫ਼ਤਹਿਗੜ੍ਹ ਸਾਹਿਬ, 4 ਦਸੰਬਰ (ਬਲਜਿੰਦਰ ਸਿੰਘ)-14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੰਤਿਮ ਦਿਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖੇੜਾ ਤੋਂ ਸਤਵਿੰਦਰ ਸਿੰਘ ਨੇ ਪਾਰਟੀ ਉਮੀਦਵਾਰ ਵਜੋਂ ਕਾਗ਼ਜ਼ ਦਾਖਲ ਕੀਤੇ ਅਤੇ ਬਲਾਕ ਖੇੜਾ ਦੀਆਂ ਬਲਾਕ ਸੰਮਤੀਆਂ ਤੋਂ ਪਾਰਟੀ ਉਮੀਦਵਾਰਾਂ ਵਲੋਂ ਰਿਟਰਨਿੰਗ ਅਫ਼ਸਰ ਕੋਲ ਆਪਣੇ ਕਾਗ਼ਜ਼ ਨਾਮਜ਼ਦ ਕੀਤੇ ਗਏ | ਇਸ ਮੌਕੇ ਸ. ਭੁੱਟਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੋਟਰਾਂ ਦੇ ਸਹਿਯੋਗ ਨਾਲ ਸ਼ਾਨਦਾਰ ਜਿੱਤ ਦਰਜ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਝੂਠੇ ਵਾਅਦੇ ਕਰਕੇ ਸੱਤਾ ਹਾਸਿਲ ਕਰ ਲਈ ਸੀ ਪਰ ਹੁਣ ਹਰ ਵਰਗ ਦੇ ਲੋਕ 'ਆਪ' ਸਰਕਾਰ ਨੂੰ ਝੂਠ ਬੋਲਣ ਦਾ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ | ਇਸ ਮੌਕੇ 'ਤੇ ਨਾਹਰ ਸਿੰਘ ਹਰਨਾ, ਰਾਮ ਸਿੰਘ ਭਗੜਾਣਾ, ਪਾਲ ਸਿੰਘ ਰਜਿੰਦਰਗੜ੍ਹ, ਚਰਨਜੀਤ ਕੌਰ ਜਲਬੇੜੀ ਗਹਿਲਾਂ, ਬਲਬੀਰ ਸਿੰਘ ਬਡਾਲੀ ਮਾਈਕੀ, ਕੁਲਦੀਪ ਕੌਰ ਤਿੰਬਰਪੁਰ, ਕੁਲਵਿੰਦਰ ਕੌਰ, ਬਲਬੀਰ ਕੌਰ ਬਡਾਲੀ ਆਲਾ ਸਿੰਘ, ਮਲਕੀਤ ਕੌਰ, ਸੰਦੀਪ ਕੌਰ ਡੰਘੇੜੀਆਂ, ਕਰਨੈਲ ਸਿੰਘ ਬਲਾੜੀ ਕਲਾਂ, ਸਤਵਿੰਦਰ ਸਿੰਘ ਬੀਬੀਪੁਰ ਅਤੇ ਤਜਿੰਦਰ ਸਿੰਘ ਬਲਾੜਾ ਬਲਾਕ ਸੰਮਤੀ ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਦਾਖ਼ਲ ਕੀਤੇ | ਇਸ ਮੌਕੇ 'ਤੇ ਮਨਪ੍ਰੀਤ ਸਿੰਘ ਸ਼ਾਹਪੁਰ, ਭਿੰਦਰ ਸਿੰਘ ਬਡਾਲੀ ਆਲਾ ਸਿੰਘ, ਮਨਜੀਤ ਸਿੰਘ ਮਾਨ ਖਾਨਪੁਰ, ਮਨਦੀਪ ਸਿੰਘ ਨੰਡਿਆਲੀ, ਦਮਨਜੋਤ ਸਿੰਘ ਜਲਵੇੜੀ ਗਹਿਲਾਂ, ਰਮਨਦੀਪ ਸਿੰਘ, ਹਰਵਿੰਦਰ ਸਿੰਘ ਬਲਾੜਾ, ਸਤਪਾਲ ਸਿੰਘ ਸਲੇਮਪੁਰ,ਜਸਵੰਤ ਸਿੰਘ ਭਗੜਾਣਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਭੱਟੀ ਦੀ ਅਗਵਾਈ 'ਚ ਭਾਜਪਾ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ ਅਗਲੀ ਖ਼ਬਰ ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ/ਆਊਟ ਸੋਰਸ ਕਾਮਿਆਂ ਨੇ ਹੜਤਾਲ ਦੇ ਤੀਜੇ ਦਿਨ ਕੀਤਾ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।