25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਭਾਕਿਯੂ ਏਕਤਾ ਸਿੱਧੂਪੁਰ ਨੇ ਕੂੜੇ ਦੇ ਡੰਪ ਦੇ ਵਿਰੋਧ 'ਚ ਐਸ. ਡੀ. ਐਮ. ਬਸੀ ਪਠਾਣਾਂ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 05-12-2025
ਬਸੀ ਪਠਾਣਾਂ, 4 ਦਸੰਬਰ (ਪੱਤਰ ਪ੍ਰੇਰਕ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵਫ਼ਦ ਵਲੋਂ ਐਸ. ਡੀ. ਐਮ. ਬਸੀ ਪਠਾਣਾਂ ਨੂੰ ਦਿੱਤੇ ਮੰਗ-ਪੱਤਰ ਰਾਹੀਂ ਪਿੰਡ ਮਾਛੀਪੁਰ, ਥੇੜੀ ਤੇ ਸਿਲ ਕੱਪੜਾ ਦੇ ਨੇੜੇ ਨਗਰ ਕੌਂਸਲ ਮੋਰਿੰਡਾ ਦੁਆਰਾ ਬਣਾਏ ਕੂੜੇ ਦੇ ਡੰਪ 'ਤੇ ਕੂੜੇ ਕਰਕਟ ਨੂੰ ਅੱਗ ਲਗਾਉਣ ਦਾ ਵਿਰੋਧ ਪ੍ਰਗਟਾਇਆ ਗਿਆ ਹੈ | ਇਸ ਮੌਕੇ ਭਾਕਿਯੂ ਏਕਤਾ ਸਿੱਧੂਪੁਰ ਦੇ ਆਗੂਆਂ ਨੇ ਦੱਸਿਆ ਕਿ ਬਸੀ ਪਠਾਣਾਂ ਦੇ ਪਿੰਡ ਭਟੇੜੀ ਦੇ ਖੇਤਾਂ ਵਿਚ, ਜੋ ਕਿ ਪਿੰਡ ਥੇੜੀ, ਮਾਛੀਪੁਰ ਤੇ ਸਿਲ ਕੱਪੜਾ ਬਲਾਕ ਖਰੜ ਦੇ ਪਿੰਡਾਂ ਦੇ ਬਿਲਕੁਲ ਨਜ਼ਦੀਕ ਹੈ, ਉੱਥੇ ਨਗਰ ਕੌਂਸਲ ਮੋਰਿੰਡਾ ਵਲੋਂ ਲੋਕਾਂ ਦੇ ਵਿਰੋਧ ਦੇ ਬਾਵਜੂਦ ਕੂੜੇ ਦਾ ਡੰਪ ਬਣਾਇਆ ਹੋਇਆ ਹੈ, ਜਿਥੇ ਰੋਜ਼ਾਨਾ ਸ਼ਾਮ ਵੇਲੇ ਕੂੜੇ ਕਰਕਟ ਨੂੰ ਅੱਗ ਲਗਾਈ ਜਾਂਦੀ ਹੈ, ਜਿਸ ਨਾਲ ਪਲਾਸਟਿਕ ਜਲਨ ਕਾਰਨ ਜ਼ਹਿਰੀਲਾ ਧੰੂਆਂ ਉੱਠਦਾ ਹੈ ਅਤੇ ਨੇੜਲੇ ਫਾਰਮ ਹਾਊਸਾਂ 'ਚ ਬਣੇ ਘਰਾਂ ਦਾ ਜੀਵਨ ਨਰਕ ਬਣਿਆ ਪਿਆ ਹੈ | ਉਨ੍ਹਾਂ ਕਿਹਾ ਕਿ ਡੰਪਿੰਗ ਗਰਾਊਾਡ ਤੋਂ 200-ਮੀਟਰ ਦੂਰੀ 'ਤੇ ਖੇਤਾਂ ਵਿਚ ਘਰ ਬਣੇ ਹੋਏ ਹਨ ਤੇ ਪਿੰਡ ਸ਼ੁਰੂ ਹੋ ਜਾਂਦੇ ਹਨ | ਉਨ੍ਹਾਂ ਐਸ. ਡੀ. ਐਮ. ਤੋਂ ਮੰਗ ਕੀਤੀ ਕਿ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਬਸੀ ਪਠਾਣਾਂ ਦੇ ਪਿੰਡ ਨੇੜੇ ਬਣੇ ਇਸ ਡੰਪਿੰਗ ਗਰਾਊਾਡ ਵਿਚ ਅੱਗ ਲਗਾਉਣੀ ਬੰਦ ਕੀਤੀ ਜਾਵੇ | ਕੂੜੇ ਦੇ ਗਰਾਊਾਡ ਨੂੰ ਚਾਰੇ ਪਾਸਿਉਂ ਕਵਰ ਕੀਤਾ ਜਾਵੇ ਅਤੇ ਇਸ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਅਨੁਸਾਰ ਚਲਾਇਆ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਇਲਾਕਾ ਵਾਸੀ ਇਕੱਠੇ ਹੋ ਕੇ ਇੱਥੇ ਆਉਂਦੀਆਂ ਕੂੜੇ ਵਾਲੀਆਂ ਗੱਡੀਆਂ ਜਾਂ ਟਰਾਲੀਆਂ ਨੂੰ ਮੁਕੰਮਲ ਤੌਰ 'ਤੇ ਬੰਦ ਕਰ ਦੇਣਗੇ | ਇਸ ਮੌਕੇ ਮਿਹਰ ਸਿੰਘ ਥੇੜੀ ਸੂਬਾ ਪ੍ਰੈਸ ਸਕੱਤਰ, ਅਵਤਾਰ ਸਿੰਘ, ਹਕੀਕਤ ਸਿੰਘ ਘੜੂੰਆਂ, ਰੁਪਿੰਦਰ ਸਿੰਘ, ਸੁਰਿੰਦਰ ਪਾਲ ਸਿੰਘ, ਇੰਦਰਜੀਤ ਸਿੰਘ, ਭੁਪਿੰਦਰ ਸਿੰਘ ਸਿਲਕਪੜਾ, ਅਮਰਜੀਤ ਸਿੰਘ, ਕੁਲਦੀਪ ਸਿੰਘ ਮਾਛੀਪੁਰ ਨੰਬਰਦਾਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਦੇ ਸਿਨੇਮਾਘਰਾਂ 'ਚ ਫ਼ਿਲਮ ਧੁਰੰਧਰ 'ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕਰਨ ਦੀ ਮੰਗ ਅਗਲੀ ਖ਼ਬਰ ਪਿੰਡਾਂ ਦੇ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਡੱਟ ਕੇ ਖੜ੍ਹੇ-ਗੋਰਖਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।