05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਹਾਰਾਜਾ ਅਗਰਸੈਨ ਭਵਨ ਵਿਖੇ 1 ਅਕਤੂਬਰ ਨੂੰ ਹੋਵੇਗਾ 'ਡਾਂਡੀਆ ਨੀ ਰਾਤ' ਪੋ੍ਰਗਰਾਮ

'ਡਾਂਡੀਆ ਨੀ ਰਾਤ' ਪੋ੍ਰਗਰਾਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਮੋਰੀ ਮੇਕਰਜ਼ ਦੇ ਮੈਂਬਰ | ਤਸਵੀਰ: ਰਾਜੇਸ਼ ਸ਼ਰਮਾ <br/> 24-09-2025
ਮੰਡੀ ਗੋਬਿੰਦਗੜ੍ਹ, 23 ਸਤੰਬਰ (ਰਾਜੇਸ਼ ਸ਼ਰਮਾ)-ਸ਼ਹਿਰ ਦੀਆਂ ਮਹਿਲਾਵਾਂ ਵਲੋਂ ਬਣਾਏ ਟੀਮ ਗਰੁੱਪ ਮੈਮੋਰੀ ਮੇਕਰਜ਼ ਵਲੋਂ ਸ਼ਹਿਰ 'ਚ ਪਹਿਲੀ ਵਾਰ ਨਵਰਾਤਰਿਆਂ ਨੂੰ ਮੁੱਖ ਰੱਖਦੇ ਹੋਏ 1 ਅਕਤੂਬਰ ਨੂੰ ਸਥਾਨਕ ਮਹਾਰਾਜਾ ਅਗਰਸੈਨ ਭਵਨ ਵਿਖੇ ਗੁਜਰਾਤੀ ਨਾਚ 'ਡਾਂਡੀਆ ਨੀ ਰਾਤ' ਸਲੋਗਨ ਹੇਠ ਡਾਂਡੀਆ ਪੋ੍ਰਗਰਾਮ ਦਾ ਵਿਸ਼ੇਸ਼ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਡਾਇਮੰਡ ਮਹਿਮਾਨਾਂ ਹੋਣਗੇ ਜਦਕਿ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਵਿਸ਼ੇਸ਼ ਮਹਿਮਾਨ ਅਤੇ ਸਮਾਜ ਸੇਵਕ ਸੰਚਿਤ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਪ੍ਰੋਗਰਾਮ ਦੇ ਆਯੋਜਕਾਂ ਨੇ ਦੱਸਿਆ ਕਿ ਇਹ ਪਹਿਲਾ ਮੌਕਾ ਹੈ ਜਦੋਂ ਸਾਡੀ ਟੀਮ ਵਲੋਂ ਨਵਰਾਤਰਿਆਂ ਦੇ ਸ਼ੁੱਭ ਅਵਸਰ 'ਤੇ ਡਾਂਡੀਆ ਨਾਚ ਦਾ ਆਯੋਜਨ ਕੀਤਾ ਜਾਵੇਗਾ | ਜਿਸ ਵਿਚ ਪਾਸ ਨਾਲ ਐਂਟਰੀ ਹੋਵੇਗੀ | ਇਸ ਡਾਂਡੀਆ ਨੀ ਰਾਤ ਪੋ੍ਰਗਰਾਮ ਵਿਚ ਕਰੀਬ 200 ਜੋੜੇ ਨੂੰ ਐਂਟਰੀ ਦਿੱਤੀ ਜਾਵੇਗੀ ਇਸ ਵਿਚ ਸਿੰਗਲ ਐਂਟਰੀ ਨਹੀਂ ਦਿੱਤੀ ਜਾਵੇਗੀ ਸਿਰਫ਼ ਜੋੜੇ ਦੀ ਐਂਟਰੀ ਹੀ ਹੋਵੇਗੀ | ਇਸ ਮੌਕੇ 'ਤੇ ਸੀਮਾ ਗੋਇਲ, ਪੂਜਾ ਗੋਇਲ, ਸੋਨਿਕਾ ਕਕਰੀਆ, ਸੋਨੂੰ ਅਗਰਵਾਲ, ਰਿਆ ਬੱਸੀ, ਦਿਵਿਆ ਕਕਰੀਆ, ਮੀਨਾਕਸ਼ੀ ਸ਼ਾਹੀ, ਨਿਸ਼ਾ ਸ਼ਾਹੀ ਤੋਂ ਇਲਾਵਾ ਸੱਜਣ ਗੋਇਲ ਅਤੇ ਰਵੀ ਸ਼ਾਹੀ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਹਫ਼ਤੇ ਦੀ ਵਰਕਸ਼ਾਪ ਸ਼ੁਰੂ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਪਾਵਰ ਲਿਫ਼ਟਿੰਗ 'ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।