05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜ਼ਿਲ੍ਹਾ ਪੱਧਰੀ ਪਾਵਰ ਲਿਫ਼ਟਿੰਗ 'ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਪਾਵਰ ਲਿਫ਼ਟਿੰਗ 'ਚ ਆਪਣੀ ਜਿੱਤ ਲਈ ਪ੍ਰਦਰਸ਼ਨ ਕਰਦਾ ਹੋਇਆ ਖ਼ਿਡਾਰੀ | ਅਜੀਤ ਤਸਵੀਰ <br/> 24-09-2025
ਮੰਡੀ ਗੋਬਿੰਦਗੜ੍ਹ, 23 ਸਤੰਬਰ (ਇਕਬਾਲਦੀਪ ਸੰਧੂ)-ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਗੋਬਿੰਦਗੜ੍ਹ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪਾਵਰ ਲਿਫ਼ਟਿੰਗ ਮੁਕਾਬਲਿਆਂ 'ਚ ਪ੍ਰਦਰਸ਼ਨ ਕਰਦੇ ਹੋਏ ਤਗਮੇ ਹਾਸਲ ਕੀਤੇ | ਇਨ੍ਹਾਂ ਵਿਚ ਲੜਕੀਆਂ ਅੰਡਰ-17 ਸ਼੍ਰੇਣੀ ਵਿਚ ਗਿਆਨਰੀਤ ਦਸਵੀਂ ਜਮਾਤ ਨੇ ਸੋਨਾ ਜਿੱਤਿਆ, ਜਸਸਿਮਰਨ ਕੌਰ (ਛੇਵੀਂ) ਨੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ, ਜਦਕਿ ਭਵਦੀਪ ਕੌਰ (ਸੱਤਵੀਂ) ਨੇ ਚਾਂਦੀ ਜਿੱਤ ਕੇ ਮਾਣ ਵਧਾਇਆ | ਜਦਕਿ ਲੜਕੇ ਅੰਡਰ-17 ਵਿਚ ਰਿਸ਼ਿਕ ਖੁਰਾਨਾ (ਗਿਆਰ੍ਹਵੀਂ) ਨੇ ਸੋਨਾ ਜਿੱਤਿਆ ਤੇ ਚਿਰਾਗ ਨੇ ਕਾਂਸੀ ਤਗਮਾ ਹਾਸਲ ਕੀਤਾ | ਇਸੇ ਤਰ੍ਹਾਂ ਲੜਕੇ ਅੰਡਰ-19 ਵਿਚ ਆਯੂਸ਼ (ਗਿਆਰ੍ਹਵੀਂ) ਨੇ ਕਾਂਸੀ, ਵਿਓਮ ਨੇ ਚਾਂਦੀ ਅਤੇ ਹਰਤਾਬ (ਗਿਆਰ੍ਹਵੀਂ) ਨੇ ਵੀ ਚਾਂਦੀ ਦਾ ਤਗਮਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੱਤੀ |
ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਭਵਨ ਵਿਖੇ 1 ਅਕਤੂਬਰ ਨੂੰ ਹੋਵੇਗਾ 'ਡਾਂਡੀਆ ਨੀ ਰਾਤ' ਪੋ੍ਰਗਰਾਮ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਹਫ਼ਤੇ ਦੀ ਵਰਕਸ਼ਾਪ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।