05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜੀ. ਐਸ. ਟੀ. ਘਟਣ ਨਾਲ ਲੋਕ ਘੱਟ ਪੈਸਿਆਂ 'ਚ ਰੋਜ਼ਮਰ੍ਹਾਂ ਦੀਆਂ ਚੀਜ਼ਾਂ ਖ਼ਰੀਦ ਸਕਦੇ ਹਨ-ਸੰਜੀਵ ਸੂਦ

ਅਜੀਤ ਡੈਸਕ 24-09-2025
ਮੰਡੀ ਗੋਬਿੰਦਗੜ੍ਹ, 23 ਸਤੰਬਰ (ਇਕਬਾਲਦੀਪ ਸੰਧੂ)-ਉਦਯੋਗਪਤੀ ਸੰਜੀਵ ਸੂਦ ਨੇ ਕਿਹਾ ਕਿ ਜੇਕਰ ਸਰਕਾਰ ਸਕਰੈਪ ਤੇ 5 ਫ਼ੀਸਦੀ ਜੀ.ਐਸ.ਟੀ. ਕਰ ਦਿੰਦੀ ਤਾਂ ਦੇਸ਼ ਵਿਚ ਵੱਡੇ ਪੱਧਰ 'ਤੇ ਹੋ ਰਹੀ ਬੋਗਸ ਬਿਲਿੰਗ ਦਾ ਧੰਦਾ ਬੰਦ ਹੋ ਜਾਣਾ ਸੀ ਜਿਸ ਨਾਲ ਇੰਡਸਟਰੀ ਨੂੰ ਵੱਡਾ ਹੁਲਾਰਾ ਮਿਲਣਾ ਸੀ | ਹਾਲਾਂਕਿ ਟਰੈਕਟਰ, ਮੋਟਰਸਾਈਕਲ ਤੇ ਕਾਰਾਂ ਤੇ ਜੀ.ਐਸ.ਟੀ. ਘਟਣ ਨਾਲ ਸਟੀਲ ਇੰਡਸਟਰੀ ਨੂੰ ਬੜੀ ਰਾਹਤ ਮਿਲੇਗੀ ਜਿਸ ਨਾਲ ਕਾਰੋਬਾਰ ਵਧੇਗਾ | ਜਦਕਿ ਵੱਖ-ਵੱਖ ਚੀਜ਼ਾਂ ਤੇ ਜੀ.ਐਸ.ਟੀ. ਘੱਟ ਹੋਣ ਨਾਲ ਆਮ ਖਪਤਕਾਰ ਨੂੰ ਬਹੁਤ ਲਾਭ ਮਿਲਿਆ ਹੈ, ਲੋਕ ਹੁਣ ਘੱਟ ਪੈਸੇ ਜੇਬ 'ਚ ਪਾ ਕੇ ਵੀ ਬਾਜ਼ਾਰ ਵਿਚ ਆਪਣੀਆਂ ਰੋਜ਼ਮਰ੍ਹਾ ਦੀ ਚੀਜ਼ਾਂ ਖ਼ਰੀਦ ਸਕਦੇ ਹਨ, ਸਰਕਾਰ ਵਲੋਂ ਦਿੱਤੀ ਰਾਹਤ ਲਾਹੇਵੰਦ ਹੈ |
ਪਿਛਲੀ ਖ਼ਬਰ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੇ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਲਾਇਆ ਧਰਨਾ ਅਗਲੀ ਖ਼ਬਰ ਜੀ. ਐਸ. ਟੀ. 2.0 ਲਾਗੂ ਹੋਣ ਨਾਲ ਹਰ ਵਰਗ ਨੂੰ ਰਾਹਤ ਮਿਲੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।