03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਮੌਤ ਤੋਂ ਬਾਅਦ ਸਰੀਰ ਦਾਨ ਕਰਨਾ ਹੈ ਮਹਾਂ ਦਾਨ -ਰਤਨ ਕੁਮਾਰ ਜੈਨ

ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ, ਅਸ਼ੋਕ ਸ਼ਰਮਾ ਅਤੇ ਗੁਰਦੀਪ ਸਿੰਘ ਹਾਫਿਜ਼ਾਬਾਦੀ ਨੇ ਮਿ੍ਤਕਾ ਦੇ ਘਰ ਜਾ ਕੇ ਉਨ੍ਹਾਂ ਦੀ ਦੇਹ 'ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕਰਦੇ ਹੋਏ | <br/> 30-12-2025
ਨਵਾਂਸ਼ਹਿਰ, 29 ਦਸੰਬਰ (ਹਰਮਿੰਦਰ ਸਿੰਘ ਪਿੰਟੂ)-ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਤਹਿਸੀਲ ਬੰਗਾ ਦੇ ਲੜੋਆ ਪਿੰਡ ਦੇ ਵਸਨੀਕ ਹਰਭਜਨ ਰਾਮ ਦੀ ਪਤਨੀ ਮਾਤਾ ਵਿੱਦਿਆ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ | ਮਿ੍ਤਕ ਦੇ ਪੁੱਤਰਾਂ ਪਰਸ਼ੋਤਮ ਰਾਮ, ਜਸਵਿੰਦਰ ਰਾਮ ਅਤੇ ਜਗਜੀਵਨ ਰਾਮ ਨੇ ਆਪਣੀ ਮਾਂ ਵਿਦਿਆ ਦੀ ਮੌਤ ਤੋਂ ਬਾਅਦ ਆਪਣਾ ਸਰੀਰ ਦਾਨ ਕਰਨ ਦੀ ਆਖਰੀ ਇੱਛਾ ਪੂਰੀ ਕਰਦੇ ਹੋਏ ਨਿੱਜੀ ਤੌਰ 'ਤੇ ਉਸ ਦੀ ਦੇਹ ਪਿਮਸ ਹਸਪਤਾਲ ਅਤੇ ਮੈਡੀਕਲ ਕਾਲਜ ਜਲੰਧਰ ਪਹੁੰਚਾਈ | ਇਸ ਮੌਕੇ 'ਤੇ ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ, ਸੇਵਾਮੁਕਤ ਬੈਂਕ ਮੈਨੇਜਰ ਅਸ਼ੋਕ ਸ਼ਰਮਾ ਅਤੇ ਗੁਰਦੀਪ ਸਿੰਘ ਹਾਫਿਜ਼ਾਬਾਦੀ ਨੇ ਮਿ੍ਤਕਾ ਦੇ ਘਰ ਜਾ ਕੇ ਉਨ੍ਹਾਂ ਦੀ ਦੇਹ 'ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਕਿਹਾ ਕਿ ਮਿ੍ਤਕਾ ਵਿਦਿਆ ਦਾ ਸਰੀਰ ਮੈਡੀਕਲ ਵਿਦਿਆਰਥੀਆਂ ਦੀ ਸਿੱਖਿਆ ਪ੍ਰਾਪਤ ਕਰਨ ਵਿੱਚ ਮਦਦਗਾਰ ਹੋਵੇਗਾ | ਉਨ੍ਹਾਂ ਦੀ ਦੇਹ ਨਾਲ ਪੜ੍ਹਾਈ ਕਰਕੇ ਵਿਦਿਆਰਥੀ ਦੂਜਿਆਂ ਦੀਆਂ ਜਾਨਾਂ ਬਚਾਉਣਗੇ | ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਰਸ਼ੋਤਮ ਰਾਮ, ਜਸਵਿੰਦਰ ਰਾਮ, ਜਗਜੀਵਨ ਰਾਮ ਪੁੱਤਰ, ਸੁਖਵਿੰਦਰ ਕੌਰ, ਰੁਪਿੰਦਰ ਕੌਰ, ਮਨਜੀਤ ਕੌਰ ਨੂੰ ਹ, ਬਲਬੀਰ ਕੌਰ ਬੇਟੀ, ਰਸ਼ਪਾਲ ਸਿੰਘ ਜਵਾਈ, ਧਰਮਜੀਤ, ਕਰਨਜੀਤ, ਕਾਰਤਿਕ, ਨਰਿੰਦਰ ਸਿੰਘ, ਹਰਲੀਨ ਕੌਰ, ਮਨਰੀਤ ਕੌਰ, ਦਵਿੰਦਰ ਕੌਰ, ਸਰਪੰਚ ਜਸਵੀਰ ਸਿੰਘ ਅਤੇ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਪੱਲੀ-ਝਿੱਕੀ ਵਿਖੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਯਾਦ 'ਚ ਰਾਤਰੀ ਸਮਾਗਮ ਕਰਵਾਏ <br/> ਅਗਲੀ ਖ਼ਬਰ ਬਲਾਕ ਸੰਮਤੀ ਜਿੱਤਣ ਦੀ ਖੁਸ਼ੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਕਰਾਨਾ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।