03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਬਲਾਕ ਸੰਮਤੀ ਜਿੱਤਣ ਦੀ ਖੁਸ਼ੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਕਰਾਨਾ ਸਮਾਗਮ <br/>

ਅਜੀਤ ਡੈਸਕ 30-12-2025
ਬਹਿਰਾਮ, 29 ਦਸੰਬਰ (ਨਛੱਤਰ ਸਿੰਘ ਬਹਿਰਾਮ)-ਬਲਾਕ ਸੰਮਤੀ ਜ਼ੋਨ ਬੀਸਲਾ ਤੋਂ ਬੀਬੀ ਗੁਰਦੀਪ ਕੌਰ ਦੇ ਜਿੱਤਣ ਦੀ ਖੁਸ਼ੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਕਰਾਨਾ ਸਮਾਗਮ ਗੂਰਦੁਆਰਾ ਸ੍ਰੀ ਗੁਰੂ ਰਵਿਦਾਸ ਝੰਡੇਰ ਖੁਰਦ ਵਿਖੇ ਕਰਾਇਆ ਗਿਆ | ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਨਵੇਂ ਬਣੇ ਸੰਮਤੀ ਮੈਂਬਰ ਬੀਬੀ ਗੁਰਦੀਪ ਕੌਰ ਦਾ ਸਿਰੋਪਾਓ ਨਾਲ ਸਨਮਾਨ ਕੀਤਾ | ਸਮਾਗਮ ਦੌਰਾਨ ਜਥੇ. ਸਤਨਾਮ ਸਿੰਘ ਲਾਦੀਆਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਨੇ ਕਿਹਾ ਕਿ 2027 ਵਿੱਚ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ 'ਚ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ | ਉਪਰੰਤ ਨਵੇਂ ਬਣੇ ਸੰਮਤੀ ਮੈਂਬਰ ਵਲੋਂ ਸਾਰਿਆ ਦਾ ਧੰਨਵਾਦ ਕੀਤਾ | ਇਸ ਮੌਕੇ ਜਥੇ. ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਸਤਨਾਮ ਸਿੰਘ ਲਾਦੀਆਂ, ਨਵਦੀਪ ਸਿੰਘ ਸਾਬਕਾ ਸਰਪੰਚ ਸਪੁੱਤਰ ਜਥੇ. ਜਸਵਿੰਦਰ ਸਿੰਘ ਅਨੋਖਰਵਾਲ, ਸੁਖਦੇਵ ਸਿੰਘ ਮੇਹਲੀਆਣਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਮਾਂਗਟ ਸਾਬਕਾ ਸਰਕਲ ਪ੍ਰਧਾਨ ਬਹਿਰਾਮ, ਡਾ. ਸੁਰਿੰਦਰ ਝੰਡੇਰ ਸਰਪੰਚ ਝੰਡੇਰ ਕਲਾਂ, ਮਨਪ੍ਰੀਤ ਕੌਰ ਸਾਬਕਾ ਸਰਪੰਚ ਝੰਡੇਰ ਖੁਰਦ, ਬਲਜਿੰਦਰ ਸਿੰਘ ਕਲੇਰਾਂ, ਸੁਖਮਿੰਦਰ ਸਿੰਘ ਝੰਡੇਰ ਪ੍ਰਧਾਨ ਸਹਿਕਾਰੀ ਸਭਾ ਬੀਸਲਾ, ਗੁਰਦੀਪ ਸਿੰਘ ਢਾਹਾਂ, ਗੁਰਮਿੰਦਰ ਸਿੰਘ ਡਿੰਪਲ ਸਰਪੰਚ ਮੱਲ੍ਹਾ ਸੋਢੀਆਂ, ਬੂਟਾ ਸਿੰਘ ਪ੍ਰਧਾਨ ਗੁਰੂ ਘਰ ਢੰਢੂਹਾ, ਸੁਖਵਿੰਦਰ ਸਿੰਘ ਸਰਪੰਚ ਢੰਢੂਹਾ, ਨੰਬਰਦਾਰ ਗੁਰਵਿੰਦਰ ਸਿੰਘ, ਜਗਦੀਪ ਸਿੰਘ ਸਾਬਕਾ ਸਰਪੰਚ ਢੰਢੂਹਾ, ਸੁਖਵਿੰਦਰ ਸਿੰਘ ਥਾਂਦੀ ਝੰਡੇਰ ਖੁਰਦ, ਕੁਲਵਿੰਦਰ ਸਿੰਘ, ਮਹਿੰਦਰ ਸਿੰਘ, ਰਵਿੰਦਰ ਸਿੰਘ, ਭੁਪਿੰਦਰ ਸਿੰਘ ਢਾਹਾਂ, ਕੁਲਵੀਰ ਸਿੰਘ ਗਦਾਣੀ, ਬੁੱਧ ਸਿੰਘ ਗਦਾਣੀ, ਮਸਤਾਨ ਸਿੰਘ ਸੂੰਢ, ਸਾਬਕਾ ਸਰਪੰਚ ਮੱਖਣ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੌਤ ਤੋਂ ਬਾਅਦ ਸਰੀਰ ਦਾਨ ਕਰਨਾ ਹੈ ਮਹਾਂ ਦਾਨ -ਰਤਨ ਕੁਮਾਰ ਜੈਨ ਅਗਲੀ ਖ਼ਬਰ ਹੀਂਓ ਵਿਖੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।