04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੇਵਾ ਮੁਕਤ ਕਾਨੂੰਗੋ ਤੇ ਪਟਵਾਰੀ 2025 ਨੂੰ ਅਲਵਿਦਾ ਤੇ 2026 ਨੂੰ ਜੀ ਆਇਆਂ ਆਖਣਗੇ -ਜਾਡਲੀ <br/>

ਅਜੀਤ ਡੈਸਕ 30-12-2025
ਨਵਾਂਸ਼ਹਿਰ, 29 ਦਸੰਬਰ (ਹਰਮਿੰਦਰ ਸਿੰਘ ਪਿੰਟੂ)-ਦੀ ਰੈਵੀਨਿਊ ਸੇਵਾ ਮੁਕਤ ਕਾਨੂੰਗੋਂ ਤੇ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਥੀ 2025 ਨੂੰ ਅਲਵਿਦਾ ਅਤੇ 2026 ਨੂੰ ਹਰਭਜਨ ਸਿੰਘ ਜਾਡਲੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਥਾਨ ਹੋਟਲ ਕਿੰਗਜ਼ ਰੀਜੇਸੀਂ ਨੇੜੇ ਮਿੰਨੀ ਸਕੱਤਰੇਤ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ 31 ਦਸੰਬਰ ਨੂੰ 12 ਵਜੇ ਤੋਂ 4 ਵਜੇ ਤੱਕ ਰੱਲਮਿਲ ਕੇ ਕੇਕ ਕੱਟ ਕੇ ਜੀ ਆਇਆ ਆਖਣਗੇ ਅਤੇ ਸਾਥੀਆਂ ਨੂੰ ਮੁਬਾਰਕਾਂ ਪੇਸ਼ ਕਰਨਗੇ | ਸਾਥੀਆਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਵਿੱਚ ਵੱਧ ਚੜਕੇ ਹਿੱਸਾ ਲੈਣ ਤਾਂ ਕਿ ਸਾਡੀਆਂ ਆਪਸ ਵਿੱਚ ਹੋਰ ਪਿਆਰ ਦੀਆਂ ਤੰਦਾਂ ਜੁੜੀਆਂ ਰਹਿਣ | ਉਹਨਾਂ ਦੇ ਨਾਲ ਜਰਨੈਲ ਸਿੰਘ ਢਿੱਲੋਂ ਸੀਨੀਅਰ ਵਾਈਸ ਪ੍ਰਧਾਨ, ਰਣਜੀਤ ਸਿੰਘ ਸਾਹਧੜਾ ਵਾਈਸ ਪ੍ਰਧਾਨ, ਹਰੀਕਿ੍ਸ਼ਨ ਖਚਾਨਚੀ, ਅਜਮੇਰ ਸਿੰਘ ਗਿੱਲ, ਬਲਵੀਰ ਬੀਸਲਾ, ਰਾਜਿੰਦਰ ਸਿੰਘ ਬੰਗਾ ਵਾਈਸ ਪ੍ਰਧਾਨ, ਦੇਸ਼ ਰਾਜ ਰੁੜਕੀ, ਕਸ਼ਮੀਰ ਸਿੰਘ ਬਛੋੜੀ ਅਤੇ ਬੇਅਤ ਸਿੰਘ ਨਾਗਰਾ ਮਹਿਤਪੁਰ ਹਾਜ਼ਰ ਸਨ |

ਪਿਛਲੀ ਖ਼ਬਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।